28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

150 ਥਾਵਾਂ ’ਤੇ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਨ- ਸਰੀਨ

ਜਲੰਧਰ, 27 ਅਗਸਤ ਸ਼ਿਵ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਆਗਾਮੀ ਪ੍ਰਸਾਰਣ ਨੂੰ ਲੈ ਕੇ ਵਿਸ਼ਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਸਥਾਨਕ ਭਾਜਪਾ ਦਫ਼ਤਰ, ਸਰਕੂਲਰ ਰੋਡ (ਸ਼ੀਤਲਾ ਮਾਤਾ ਮੰਦਰ ਦੇ ਨੇੜੇ) ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸਾਰੇ ਮੰਡਲ ਪ੍ਰਧਾਨਾਂ ਅਤੇ ਮੰਡਲ ਪ੍ਰਬੰਧਕਾਂ ਨੇ ਭਾਗ ਲਿਆ।

ਅਜੀਤ ਡੈਸਕ 28-08-2026
ਜਲੰਧਰ, 27 ਅਗਸਤ ਸ਼ਿਵ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਆਗਾਮੀ ਪ੍ਰਸਾਰਣ ਨੂੰ ਲੈ ਕੇ ਵਿਸ਼ਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਸਥਾਨਕ ਭਾਜਪਾ ਦਫ਼ਤਰ, ਸਰਕੂਲਰ ਰੋਡ (ਸ਼ੀਤਲਾ ਮਾਤਾ ਮੰਦਰ ਦੇ ਨੇੜੇ) ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸਾਰੇ ਮੰਡਲ ਪ੍ਰਧਾਨਾਂ ਅਤੇ ਮੰਡਲ ਪ੍ਰਬੰਧਕਾਂ ਨੇ ਭਾਗ ਲਿਆ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਆਉਣ ਵਾਲੀ 30 ਅਗਸਤ (ਐਤਵਾਰ) ਨੂੰ ਜਲੰਧਰ ਦੀਆਂ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਲਗਭਗ 150 ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਸਾਂਝਾ ਸ਼੍ਰਵਣ ਕਰਵਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਭੂਪਿੰਦਰ ਕੁਮਾਰ, ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਹਨੀ ਕੰਬੋਜ, ਅਸ਼ਵਨੀ ਭੰਡਾਰੀ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਮਨੋਜ ਅਗਰਵਾਲ, ਸ਼ਾਮ ਸ਼ਰਮਾ, ਸਨੀ ਸ਼ਰਮਾ, ਹਿਮਾਂਸ਼ੂ ਸ਼ਰਮਾ, ਬ੍ਰਜੇਸ਼ ਸ਼ਰਮਾ, ਯੁਗੇਸ਼ ਮਲਹੋਤਰਾ, ਗੋਲਡੀ ਭਾਟੀਆ, ਕੁਣਾਲ ਸ਼ਰਮਾ, ਸੁਨੀਲ ਮੰਟੋ, ਬਲਜੀਤ ਪ੍ਰਿੰਸ, ਮੁਨੀਸ਼ ਬਲ, ਰਿਸ਼ੀ ਬਹਿਲ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਹਮਾ ਕੁਮਾਰੀਆਂ ਵਲੋਂ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਅਗਲੀ ਖ਼ਬਰ ਤਿੰਨ ਰੋਜ਼ਾ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਅੱਜ ਤੋਂ ਦੇਸ਼ ਭਗਤ ਯਾਦਗਾਰ ਹਾਲ ਦਾ ਸੰਖੇਪ ਇਤਿਹਾਸ ਪੁਸਤਕ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।