23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਨਕੋਦਰ ਚੋਣਾਂ ਲਈ ਨਾਮਜ਼ਦਗੀ ਦੇ ਅਖਰੀਲੇ ਦਿਨ ਤੱਕ 90 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ <br/>

ਅਜੀਤ ਡੈਸਕ 17-05-2026
ਨਕੋਦਰ, 16 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਗਰ ਕੌਂਸਲ ਨਕੋਦਰ ਦੀਆਂ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦੇ ਅੱਜ ਅਖਰੀਲੇ ਦਿਨ ਵੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਤੇ ਅਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰਨ 'ਚ ਉਤਸ਼ਾਹ ਵਿਖਾਇਆ | 13 ਮਈ ਤੋਂ 16 ਮਈ ਤੱਕ ਕੁਲ 90 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ | ਅੱਜ ਵਾਰਡ ਨੰਬਰ ਇਕ 'ਚ ਕਿਸੇ ਨੇ ਵੀ ਆਪਣਾ ਫਾਰਮ ਨਹੀਂ ਭਰਿਆ | ਜਦਕਿ ਵਾਰਡ ਨੰਬਰ 2 'ਚ ਭੁਪਿੰਦਰ ਸਿੰਘ ਨੇ ਆਜ਼ਾਦ, ਕੁਲਵੰਤ ਸਿੰਘ ਨੇ ਆਜ਼ਾਦ ਤੇ ਅਮਰਜੀਤ ਕੌਰ ਨੇ ਭਾਜਪਾ ਵਲੋਂ ਫਾਰਮ ਭਰਿਆ | ਵਾਰਡ ਨੰਬਰ 3 'ਚ ਕਾਂਗਰਸ ਵਲੋਂ ਬਲਦੀਸ਼ ਕੌਰ ਸੰਧੂ, ਰਾਜਦੀਪ ਕੌਰ ਨੇ ਕਾਂਗਰਸ ਵਲੋਂ, ਕਿਰਨਪ੍ਰੀਤ ਕੌਰ ਸੰਧੂ ਨੇ ਆਜ਼ਾਦ ਅਤੇ ਆਪ ਵਲੋਂ ਸਵਿਤਾ ਕੋਹਲੀ ਨੇ ਆਪਣੇ ਫਾਰਮ ਭਰੇ | ਵਾਰਡ ਨੰਬਰ 4 'ਚ ਆਪ ਵਲੋਂ ਅਸ਼ਵਨੀ ਕੋਹਲੀ, ਅਭੀਨਵ ਕੋਹਲੀ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਬੂਟਾ ਸਿੰਘ ਨੇ ਫਾਰਮ ਭਰਿਆ | ਵਾਰਡ ਨੰਬਰ 5 'ਚ ਕਾਂਗਰਸ ਵਲੋਂ ਪਿੰਕੀ ਰਾਣੀ ਨੇ, ਵਾਰਡ ਨੰਬਰ 6 'ਚ ਆਪ ਵਲੋਂ ਰਾਕੇਸ਼ ਕੁਮਾਰ, ਦੀਪਕ ਕੁਮਾਰ ਅਤੇ ਕਾਂਗਰਸ ਵਲੋਂ ਰਵਿੰਦਰ ਕੌਰ ਨਿੱਜਰ ਨੇ, ਵਾਰਡ ਨੰਬਰ 7 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮਮਤਾ ਨੇ, ਵਾਰਡ ਨੰਬਰ 8 'ਚ ਭਾਜਪਾ ਵਲੋਂ ਸੁਰਜੀਤ ਸਿੰਘ, ਵਾਰਡ ਨੰਬਰ 9 'ਚ ਆਜ਼ਾਦ ਉਮੀਦਵਾਰ ਪ੍ਰੀਤ ਨੇ, ਵਾਰਡ ਨੰਬਰ 10 'ਚ ਆਜ਼ਾਦ ਉਮੀਦਵਾਰ ਅਮਿ੍ਤਪਾਲ ਸਿੰਘ ਚਾਨਾ ਤੇ ਜਸਵੰਤ ਕੌਰ ਆਜ਼ਾਦ ਨੇ ਫਾਰਮ ਭਰਿਆ | ਵਾਰਡ ਨੰਬਰ 11 'ਚ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਨੇ, ਸਿਮਰਨ ਆਜ਼ਾਦ ਅਤੇ ਕਾਂਗਰਸ ਵਲੋਂ ਬਲਵਿੰਦਰ ਕੌਰ ਨੇ, ਵਾਰਡ ਨੰਬਰ 12 'ਚ ਸਤਿੰਦਰ ਸਿੰਘ ਨੇ ਕਾਂਗਰਸ ਵਲੋਂ, ਸਤਵਿੰਦਰ ਸਿੰਘ ਨੇ ਕਾਂਗਰਸ ਵਲੋਂ, ਸੰਨੀ ਪੁਰੀ ਨੇ ਆਪ ਵਲੋਂ, ਵਿਜੇ ਕੁਮਾਰ ਨੇ ਆਜ਼ਾਦ, ਰਾਜਵਿੰਦਰ ਨੇ ਆਜ਼ਾਦ, ਵਾਰਡ ਨੰਬਰ 13 'ਚ ਕਾਂਗਰਸ ਵਲੋਂ ਗੋਰੀ ਐਰੀ ਤੇ ਵੰਦਨਾ ਐਰੀ ਨੇ ਫਾਰਮ ਭਰੇ | ਵਾਰਡ ਨੰਬਰ 15 'ਚ ਆਪ ਵਲੋਂ ਪੂਨਮ ਧੀਰ ਨੇ, ਸ਼੍ਰੋਮਣੀ ਅਕਾਲੀ ਦਲ ਵਲੋਂ ਸਪਨਾ ਨੇ, ਵਾਰਡ ਨੰਬਰ 16 'ਚ ਕਾਂਗਰਸ ਵਲੋਂ ਮੰਗਾ ਰਾਮ ਨੇ, ਵਾਰਡ ਨੰਬਰ 17 'ਚ ਕਾਂਗਰਸ ਵਲੋਂ ਵਿਜੇ ਕੁਮਾਰ, ਸੰਜੀਵ ਕੁਮਾਰ ਨੇ ਆਜ਼ਾਦ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਜੀਤ ਕੌਰ ਨੇ ਆਪਣੇ ਨਾਮਜ਼ਦਗੀ ਫਾਰਮ ਭਰੇ | ਅੱਜ 35 ਉਮੀਦਵਾਰਾਂ ਨੇ ਫਾਰਮ ਭਰੇ, ਜਦਕਿ ਇਸ ਤੋਂ ਪਹਿਲਾਂ 15 ਮਈ ਨੂੰ 51 ਉਮੀਦਵਾਰਾਂ ਨੇ ਅਤੇ 14 ਮਈ ਨੂੰ 4 ਉਮੀਦਵਾਰਾਂ ਨੇ ਫਾਰਮ ਭਰੇ ਸਨ | ਹੁਣ ਕੁੱਲ 90 ਉਮੀਦਵਾਰਾਂ ਨੇ ਫਾਰਮ ਭਰੇ ਹਨ |

ਪਿਛਲੀ ਖ਼ਬਰ ਨਗਰ ਪੰਚਾਇਤ ਲੋਹੀਆਂ ਲਈ ਕੁੱਲ 62 ਉਮੀਦਵਾਰਾਂ ਨਾਮਜ਼ਦਗੀ ਭਰੀ : ਮੁੱਖ ਚੋਣ ਅਫ਼ਸਰ ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ: ਵਿਧਾਇਕ ਕੋਟਲੀ ਨੇ 13 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ; ਕਾਗਜ਼ ਦਾਖ਼ਲ ਕਰਵਾਉਣ ਪਹੁੰਚੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।