23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਪੰਚਾਇਤ ਲੋਹੀਆਂ ਲਈ ਕੁੱਲ 62 ਉਮੀਦਵਾਰਾਂ ਨਾਮਜ਼ਦਗੀ ਭਰੀ : ਮੁੱਖ ਚੋਣ ਅਫ਼ਸਰ

ਲੋਹੀਆਂ ਨਗਰ ਪੰਚਾਇਤ ਚੋਣਾਂ ਲਈ ਪੇਪਰ ਦਾਖਲ ਕਰਵਾਉਣ ਆਏ ਸਾਰੇ ਕਾਂਗਰਸੀ ਉਮੀਦਵਾਰਾਂ ਨਾਲ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹੋਰ (ਸੱਜੇ) ਆਪ ਦੇ ਸਾਰੇ ਉਮੀਦਵਾਰ ਨਾਲ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 17-05-2026
ਲੋਹੀਆਂ ਖਾਸ, 16 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਲਈ 13 ਵਾਰਡਾਂ ਵਾਸਤੇ ਨਾਮਜ਼ਦਗੀ ਦੇ ਅੱਜ ਆਖਰੀ ਦਿਨ 62 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਹਨ | ਇਸ ਸਬੰਧੀ ਦਫ਼ਤਰ ਮਾਰਕੀਟ ਕਮੇਟੀ ਲੋਹੀਆਂ ਵਿਖੇ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਐੱਸ.ਡੀ.ਐੱਮ. ਅਤੇ ਮੁੱਖ ਚੋਣ ਅਫ਼ਸਰ ਸ਼੍ਰੀ ਅਦਿੱਤਿਆ ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ 4 ਉਮੀਦਵਾਰਾਂ, ਵਾਰਡ ਨੰਬਰ 2 ਤੋਂ 5 ਉਮੀਦਵਾਰ, ਵਾਰਡ ਨੰਬਰ 3 ਤੋਂ ਵੀ 5 ਉਮੀਦਵਾਰ, ਵਾਰਡ ਨੰਬਰ 4 ਤੋਂ 4 ਉਮੀਦਵਾਰ, ਵਾਰਡ ਨੰਬਰ 5 ਤੋਂ 4 ਉਮੀਦਵਾਰ, ਵਾਰਡ ਨੰਬਰ 6 ਤੋਂ 5 ਉਮੀਦਵਾਰ, ਵਾਰਡ ਨੰਬਰ 7 ਤੋਂ 5 ਉਮੀਦਵਾਰ, ਵਾਰਡ ਨੰਬਰ 8 ਤੋਂ 6 ਉਮੀਦਵਾਰ, ਵਾਰਡ ਨੰਬਰ 9 ਤੋਂ 4 ਉਮੀਦਵਾਰ, ਸਭ ਤੋਂ ਵੱਧ ਵਾਰਡ ਨੰਬਰ 10 ਤੋਂ 8 ਉਮੀਦਵਾਰ, ਵਾਰਡ ਨੰਬਰ 11 ਤੋਂ ਸਭ ਤੋਂ ਘੱਟ 3 ਉਮੀਦਵਾਰ, ਵਾਰਡ ਨੰਬਰ 12 ਤੋਂ 4 ਉਮੀਦਵਾਰ ਅਤੇ ਵਾਰਡ ਨੰਬਰ 13 ਤੋਂ 5 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਪੇਪਰਾਂ ਦੀ ਛਾਣਬੀਨ 18 ਮਈ ਨੂੰ ਹੋਵੇਗੀ ਅਤੇ 19 ਮਈ ਨੂੰ ਸ਼ਾਮ 3 ਵਜੇ ਤੱਕ ਚਾਹਵਾਨ ਉਮੀਦਵਾਰ ਆਪਣੀ ਨਾਮਜਦਗੀ ਵਾਪਸ ਲੈ ਸਕਣਗੇ, ਉਪਰੰਤ ਚੋਣ ਨਿਸ਼ਾਨ ਵੰਡੇ ਜਾਣਗੇ | ਉਨ੍ਹਾਂ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਲੋਹੀਆਂ ਦੇ 13 ਵਾਰਡਾਂ 'ਚ ਪੋਿਲੰਗ ਹੋਵੇਗੀ, ਜਿਸ ਦੀ ਗਿਣਤੀ 29 ਮਈ ਦਿਨ ਸ਼ੁੱਕਰਵਾਰ ਨੂੰ ਹੋਵੇਗੀ | ਇਸ ਮੌਕੇ ਜਿਥੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਸਰਪੰਚ ਜਸਵੀਰ ਸਿੰਘ ਛਾਬੜਾ ਅਤੇ ਭਾਜਪਾ ਆਗੂ ਸ਼ੰਮੀ ਖੈੜਾ ਦੀ ਅਗਵਾਈ ਹੇਠ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰ ਅਤੇ ਵਰਕਰ ਹਾਜਰ ਸਨ, ਉਥੇ ਸ਼ਾਹਕੋਟ ਦੇ ਤਹਿਸੀਲਦਾਰ ਅਤੇ ਸਹਾਇਕ ਚੋਣ ਅਫ਼ਸਰ ਜਸਪਾਲ ਸਿੰਘ ਬਾਜਵਾ, ਰੀਡਰ ਮੁਖਤਿਆਰ ਸਿੰਘ ਸਮੇਤ ਹੋਰ ਅਮਲਾ ਵੀ ਮੌਜੂਦ ਸੀ |

ਪਿਛਲੀ ਖ਼ਬਰ ਨਗਰ ਕੌਂਸਲ ਫਿਲੌਰ ਦੀਆਂ ਚੋਣਾਂ ਲਈ 63 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/> ਅਗਲੀ ਖ਼ਬਰ ਨਗਰ ਕੌਂਸਲ ਨਕੋਦਰ ਚੋਣਾਂ ਲਈ ਨਾਮਜ਼ਦਗੀ ਦੇ ਅਖਰੀਲੇ ਦਿਨ ਤੱਕ 90 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।