22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਝੋਨੇ ਦੀ ਚੁਕਾਈ ਦਾ ਕੰਮ ਸੁਸਤ ਹੋਣ ਕਾਰਨ ਮੰਡੀਆਂ ’ਚ ਲੱਗੇ ਬੋਰੀਆਂ ਦੇ ਅੰਬਾਰ

ਜਲੰਧਰ, 22 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹੇ ’ਚ ਝੋਨੇ ਦੀ ਵਾਢੀ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ’ਚ ਪੁੱਜ ਰਹੇ ਹਨ। ਓਧਰ ਸਰਕਾਰੀ ਖਰੀਦ ਏਜੰਸੀਆਂ ਮੰਡੀਆਂ ’ਚ ਆ ਰਹੀ ਝੋਨੇ ਦੀ ਖਰੀਦ ਵੀ ਤੇਜ਼ੀ ਨਾਲ ਕਰ ਰਹੇ ਹਨ ਪਰ ਚੁਕਾਈ ਦਾ ਕੰਮ ਸੁਸਤ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਢੇਰ ਲੱਗ ਚੁੱਕੇ ਹਨ।

ਅਜੀਤ ਡੈਸਕ 23-10-2026
ਜਲੰਧਰ, 22 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹੇ ’ਚ ਝੋਨੇ ਦੀ ਵਾਢੀ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ’ਚ ਪੁੱਜ ਰਹੇ ਹਨ। ਓਧਰ ਸਰਕਾਰੀ ਖਰੀਦ ਏਜੰਸੀਆਂ ਮੰਡੀਆਂ ’ਚ ਆ ਰਹੀ ਝੋਨੇ ਦੀ ਖਰੀਦ ਵੀ ਤੇਜ਼ੀ ਨਾਲ ਕਰ ਰਹੇ ਹਨ ਪਰ ਚੁਕਾਈ ਦਾ ਕੰਮ ਸੁਸਤ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਢੇਰ ਲੱਗ ਚੁੱਕੇ ਹਨ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ’ਚ ਕਰੀਬ 1.865 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਗਈ ਹੈ ਅਤੇ ਹੁਣ ਤੱਕ 57 ਫੀਸਦੀ ਵਾਢੀ ਹੋ ਚੁੱਕੀ ਹੈ। ਜ਼ਿਲ੍ਹਾ ਮੰਡੀ ਅਫਸਰ ਮੁਤਾਬਕ ਜ਼ਿਲ੍ਹੇ ਦੀਆਂ 79 ਮੰਡੀਆਂ ਵਿੱਚ ਹੁਣ ਤੱਕ 4, 99,494 ਮੀਟ੍ਰਿਕ ਟਨ ਫਸਲ ਪੁੱਜ ਚੁੱਕੀ ਹੈ, ਜਿਸ ’ਚੋਂ 4,99,139.21 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਗਈ ਹੈ। ਵੀਰਵਾਰ ਨੂੰ ਮੰਡੀਆਂ ਵਿੱਚ 39891.38 ਮੀਟ੍ਰਿਕ ਟਨ ਝੋਨਾ ਪੁੱਜਾ ਜਦੋਂਕਿ ਕਿਸਾਨਾਂ ਨੂੰ ਖਰੀਦੀ ਗਈ ਉਨ੍ਹਾਂ ਦੀ ਫਸਲ ਲਈ 1207 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜੇਕਰ ਝੋਨੇ ਦੀ ਚੁਕਾਈ ਬਾਰੇ ਗੱਲ ਕੀਤੀ ਜਾਵੇ ਤਾਂ ਅੱਜ 32098.80 ਮੀਟ੍ਰਿਕ ਟਨ ਦੀ ਚੁਕਾਈ ਕੀਤੀ ਗਈ ਅਤੇ ਕੁੱਲ ਚੁਕਾਈ 3,43,806.42 ਮੀਟ੍ਰਿਕ ਟਨ ਹੋਈ ਹੈ ਜੋ ਕਿ ਕੁੱਲ ਖਰੀਦ ਦਾ 68 ਫੀਸਦੀ ਬਣਦੀ ਹੈ ਜਦੋਂਕਿ 32 ਫੀਸਦੀ ਫਸਲ ਹਾਲੇ ਵੀ ਮੰਡੀਆਂ ’ਚ ਪਈ ਹੋਈ ਹੈ। ਇਸ ਸੰਬੰਧੀ ਕਿਸਾਨ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਝੋਨੇ ਦੀ ਚੁਕਾਈ ਸੁਸਤ ਹੋਣ ਕਾਰਨ ਕਿਸਾਨਾਂ ਵਲੋਂ ਮਿਹਨਤ ਨਾਲ ਪਾਲ਼ੀ ਗਈ ਫਸਲ ਮੰਡੀਆਂ ’ਚ ਰੁਲ਼ ਰਹੀ ਹੈ। ਅਚਾਨਕ ਮੌਸਮ ਖਰਾਬ ਹੋਣ ਨਾਲ ਮੰਡੀਆਂ ’ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਢੇਰਾਂ ਨੂੰ ਮੀਂਹ ਤੋਂ ਬਚਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਜੇਕਰ ਮੀਂਹ ਪੈ ਗਿਆ ਤਾਂ ਪਿਛਲੇ ਦਿਨਾਂ ਵਾਂਗ ਮੁੜ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਭਿੱਜ ਜਾਵੇਗੀ। ਓਧਰ ਜ਼ਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਸਾਹੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਮੰਡੀਆਂ ’ਚ ਪੁੱਜ ਰਹੀ ਝੋਨੇ ਦੀ ਫਸਲ ਨਾਲੋ-ਨਾਲ ਖਰੀਦੀ ਜਾ ਰਹੀ ਹੈ। ਚੁਕਾਈ ਸੁਸਤ ਹੋਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਚੁਕਾਈ ਦਾ ਕੰਮ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਹੈ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ ਨੌਜਵਾਨ ਦੀ ਮੌਤ, ਦੋਸਤ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦੇ ਦੂਜੇ ਦਿਨ ਵੀ ਸਮੂਹਿਕ ਛੁੱਟੀ ’ਤੇ ਰਹਿਣ ਕਾਰਨ ਕੰਮਕਾਜ ਰਿਹਾ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।