23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਦਮਪੁਰ ਨਗਰ ਕੌਂਸਲ ਚੋਣਾਂ: ਵਿਧਾਇਕ ਕੋਟਲੀ ਨੇ 13 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ; ਕਾਗਜ਼ ਦਾਖ਼ਲ ਕਰਵਾਉਣ ਪਹੁੰਚੇ <br/>

ਬੀ.ਡੀ.ਪੀ.ਓ. ਦਫ਼ਤਰ ਆਦਮਪੁਰ ਵਿਖੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਉਮੀਦਵਾਰਾਂ ਦੀ ਲਿਸਟ ਕਰਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਸਮੇਤ ਪਾਰਟੀ ਵਰਕਰ ਹਾਜਰ | ਤਸਵੀਰ ਹਰਪ੍ਰੀਤ ਸਿੰਘ <br/> 17-05-2026
?ਆਦਮਪੁਰ,16 ਮਈ (ਹਰਪ੍ਰੀਤ ਸਿੰਘ)- ਨਗਰ ਕੌਂਸਲ ਆਦਮਪੁਰ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਅੱਜ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਪਣੇ ਸਮਰਥਕਾਂ ਅਤੇ ਉਮੀਦਵਾਰਾਂ ਨਾਲ ਬੀ.ਡੀ.ਪੀ.ਓ. ਦਫ਼ਤਰ ਆਦਮਪੁਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ 13 ਉਮੀਦਵਾਰਾਂ ਦੀ ਅਧਿਕਾਰਤ ਸੂਚੀ ਜਾਰੀ ਕੀਤੀ | ਜਿਨ੍ਹਾਂ ਵਿੱਚ ਵਾਰਡ ਅਨੁਸਾਰ ਉਮੀਦਵਾਰਾਂ ਵਾਰਡ ਨੰਬਰ 1: ਸੁਸ਼ਮਾ ਕੁਮਾਰੀ,ਵਾਰਡ ਨੰਬਰ 2: ਜੈ ਸਿੰਘ,ਵਾਰਡ ਨੰਬਰ 3: ਆਸ਼ਾ ਰਾਣੀ,ਵਾਰਡ ਨੰਬਰ 4: ਦੀਪਕ ਕੁਮਾਰ,ਵਾਰਡ ਨੰਬਰ 5: ਵੀਨਾਂ ਚੱਢਾ,ਵਾਰਡ ਨੰਬਰ 6: ਦਰਸ਼ਨ ਸਿੰਘ ਕਰਵਲ,ਵਾਰਡ ਨੰਬਰ 7: ਸਿਮਰਨ ਪਾਲ ਕਰਵਲ,ਵਾਰਡ ਨੰਬਰ 8: ਭੁਪਿੰਦਰ ਸਿੰਘ ਭਿੰਦਾ, ਵਾਰਡ ਨੰਬਰ 9 ਸੰਦੀਪ ਕੌਰ, ਵਾਰਡ ਨੰਬਰ 10 ਰਾਜ ਕੁਮਾਰ, ਵਾਰਡ ਨੰਬਰ 11 ਪਰਮਿੰਦਰ ਸਿੰਘ ਕਰਵਲ, ਵਾਰਡ ਨੰਬਰ 12 ਕਮਲਜੀਤ ਕੌਰ, ਵਾਰਡ ਨੰਬਰ 13 ਹਰਜਿੰਦਰ ਸਿੰਘ ਕਰਵਲ ਉਮੀਦਵਾਰ ਹੋਣਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੋਟਲੀ ਨੇ ਕਿਹਾ ਕਿ ਇਹ ਸੂਚੀ ਆਮ ਸਹਿਮਤੀ ਨਾਲ ਤਿਆਰ ਕਰਕੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜੀ ਗਈ ਸੀ, ਜਿਸ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਜਨਤਕ ਕੀਤਾ ਗਿਆ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਆਦਮਪੁਰ ਨਗਰ ਕੌਂਸਲ ਵਿੱਚ ਮੁੜ ਆਪਣਾ ਪ੍ਰਧਾਨ ਬਣਾਏਗੀ | ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨਗੇ | ਇਸ ਮੌਕੇ ਦਸ਼ਵਿੰਦਰ ਕੁਮਾਰ ਚਾਂਦ,ਵਰੁਣ ਚੌਡਾ, ਰਣਦੀਪ ਸਿੰਘ ਰਾਣਾ, ਦਰਸ਼ਨ ਸਿੰਘ ਕਰਵਲ, ਰਾਜੇਸ਼ ਕੁਮਾਰ, ਜਗਦੀਪ ਸਿੰਘ ਢੰਡਾ, ਜੋਗਿੰਦਰਪਾਲ, ਹਰਪ੍ਰੀਤ ਸਿੰਘ, ਹਰਜੋਤ ਸਿੰਘ ਸਮੇਤ ਪਾਰਟੀ ਵਰਕਰ ਹਾਜਰ ਹੋਏ |

ਪਿਛਲੀ ਖ਼ਬਰ ਨਗਰ ਕੌਂਸਲ ਨਕੋਦਰ ਚੋਣਾਂ ਲਈ ਨਾਮਜ਼ਦਗੀ ਦੇ ਅਖਰੀਲੇ ਦਿਨ ਤੱਕ 90 ਉਮੀਦਵਾਰਾਂ ਨੇ ਆਪਣੇ ਫਾਰਮ ਭਰੇ <br/> ਅਗਲੀ ਖ਼ਬਰ ਫਿਲੌਰ ਚੋਣਾਂ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।