23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਫਿਲੌਰ ਚੋਣਾਂ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਪੇਪਰ ਦਾਖਲ ਕਰਨ ਮੌਕੇ ਆਪਣੇ ਉਮੀਦਵਾਰਾਂ ਨਾਲ ਵਿਧਾਇਕ ਚੌਧਰੀ | ਤਸਵੀਰ:ਗੈਰੀ ਫਿਲੌਰ <br/> 17-05-2026
ਫਿਲੌਰ, 16 ਮਈ (ਵਿਪਨ ਗੈਰੀ)-ਆਉਣ ਵਾਲੀਆਂ ਨਗਰ ਕੌਂਸਲ ਫਿਲੌਰ ਦੀਆਂ ਚੋਣਾਂ ਨੂੰ ਲੈ ਕਿ ਅੱਜ ਕਾਂਗਰਸ ਪਾਰਟੀ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਕੌਂਸਲਰਾਂ ਦੀ ਚੋਣ ਲੜਨ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ |ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਫਿਲੌਰ ਸ਼ਹਿਰ ਦੀ ਜਨਤਾ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਟਰੈਕ ਰਿਕਾਰਡ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਾਸ ਦੇ ਹੱਕ ਵਿਚ ਵੋਟ ਪਾਏਗੀ | ਉਨ੍ਹਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਸਪਸ਼ਟ ਬਹੁਮਤ ਹਾਸਲ ਕਰੇਗੀ |ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਕਾਂਗਰਸ ਉਮੀਦਵਾਰਾਂ ਵਿਚ ਚਰਨਜੀਤ ਕੌਰ, ਅਸ਼ਵਨੀ ਕੁਮਾਰ ਆਸ਼ੂ, ਪਲਵਿੰਦਰ ਕੌਰ, ਨਰਿੰਦਰ ਕੁਮਾਰ ਗੋਇਲ, ਰਾਕੇਸ਼ ਕੁਮਾਰ, ਪਰਮਜੀਤ ਕੌਰ, ਸ਼ਿਵ ਨੰਦਾ, ਮਧੂ ਬੱਠਲਾ, ਜਤਿੰਦਰ ਕੁਮਾਰ, ਪ੍ਰਭਜੋਤ ਕੌਰ, ਮਲਕੀਤ ਸਿੰਘ, ਰਵੀ ਪਾਲ ਸਰੋਏ ਅਤੇ ਜਸਪਾਲ ਗਿੰਡਾ ਸ਼ਾਮਲ ਹਨ |

ਪਿਛਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ: ਵਿਧਾਇਕ ਕੋਟਲੀ ਨੇ 13 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ; ਕਾਗਜ਼ ਦਾਖ਼ਲ ਕਰਵਾਉਣ ਪਹੁੰਚੇ... ਅਗਲੀ ਖ਼ਬਰ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਡੇ ਕਾਫਲੇ ਨਾਲ ਪੇਪਰ ਦਾਖ਼ਲ ਕਰਵਾਉਣ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।