22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ 'ਚ ਪੰਜਾਬੀ ਨੂੰ ਪਾਸੇ ਕਰਕੇ ਹੋਰਾਂ ਭਾਸ਼ਾਵਾਂ ਨੂੰ ਮਹੱਤਵ ਦੇਣਾ ਚੰਗੀ ਗੱਲ ਨਹੀਂ- ਪ੍ਰੋ. ਸਚਦੇਵਾ

ਅਜੀਤ ਡੈਸਕ 17-05-2026
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)- ਪੰਜਾਬ 'ਚ ਪੰਜਾਬੀ ਨਾਲ ਅਨਿਆ ਕਰਨ ਦੇ ਮਾਮਲੇ 'ਤੇ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ 'ਚ ਸਥਾਪਤ ਆਰਮੀ ਪਬਲਿਕ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਹਾਸ਼ੀਏ 'ਤੇ ਧੱਕਣਾ ਅਤੇ ਇਸ ਦੀ ਥਾਂ ਤੇ ਸੰਸਕਿ੍ਤ ਨੂੰ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਉਣਾ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਹਨਾਂ ਸਕੂਲਾਂ 'ਚ 5 ਮਈ ਤੋਂ ਇਹ ਨੀਤੀ ਲਾਗੂ ਕਰ ਦਿੱਤੀ ਗਈ ਹੈ ਅਤੇ ਮਾਪਿਆਂ ਤੋਂ ਘੋਸ਼ਣਾ-ਪੱਤਰ ਉਤੇ ਦਸਤਖ਼ਤ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਦੁਨੀਆਂ ਦਾ ਹਰ ਭਾਸ਼ਾ ਵਿਗਿਆਨੀ ਕਹਿੰਦਾ ਹੈ ਕਿ ਜਿਸ ਧਰਤੀ ਦੀ ਜਿਹੜੀ ਭਾਸ਼ਾ ਹੁੰਦੀ ਹੈ, ਉਸ ਧਰਤੀ ਦੇ ਲੋਕ ਉਸੇ ਭਾਸ਼ਾ ਨੂੰ ਮਾਧਿਅਮ ਦੇ ਤੌਰ 'ਤੇ ਚੁਣਨ ਅਤੇ ਉਸੇ ਭਾਸ਼ਾ 'ਚ ਆਪਣੀ ਸਾਰੀ ਪੜ੍ਹਾਈ ਕਰਨ | ਪੰਜਾਬ ਵਿਧਾਨ ਸਭਾ 'ਚ 'ਪੰਜਾਬੀ ਐਂਡ ਅਦਰ ਲੈਂਗਵੇਜਿਜ਼ ਐਜੂਕੇਸ਼ਨ ਐਕਟ' ਬਣਾਇਆ ਗਿਆ, ਜਿਸ ਦੇ ਤਹਿਤ ਰਾਜ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਨੂੰ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਕਨੂੰਨ ਹੋਣ ਦੇ ਬਾਵਜੂਦ ਆਰਮੀ ਸਕੂਲਾਂ 'ਚ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਇਸ ਦੇ ਨਾਲ-ਨਾਲ ਕੌਮੀ ਸਿੱਖਿਆ ਨੀਤੀ 2020 ਵੀ ਸਪੱਸ਼ਟ ਰੂਪ 'ਚ ਕਹਿੰਦੀ ਹੈ ਕਿ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿਚ ਹੋਣੀ ਚਾਹੀਦੀ ਹੈ, ਪਰ ਇਹਨਾਂ ਦੋਵਾਂ ਕਨੂੰਨਾਂ ਦੇ ਬਾਵਜੂਦ ਪੰਜਾਬ ਦੀ ਧਰਤੀ 'ਤੇ ਵਿਦਿਅਕ ਸੰਸਥਾਵਾਂ ਇੱਥੋਂ ਦੀ ਭਾਸ਼ਾ ਨਾਲ ਧਰੋਹ ਕਮਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਪੰਜਾਬੀ ਨੂੰ ਪਾਸੇ ਕਰਕੇ ਹੋਰਾਂ ਭਾਸ਼ਾਵਾਂ ਨੂੰ ਮਹੱਤਵ ਦੇਣਾ ਚੰਗੀ ਗੱਲ ਨਹੀਂ ਹੈ | ਪੰਜਾਬੀ ਸਾਡੀ ਮਾਤ ਭਾਸ਼ਾ ਹੈ ਤੇ ਇਸੇ ਭਾਸ਼ਾ ਨੇ ਸਾਡੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਹੋਇਆ ਹੈ | ਇਸ ਭਾਸ਼ਾ ਦਾ ਪੰਜਾਬ ਹੀ ਨਹੀਂ, ਬਲਕਿ ਦੁਨੀਆਂ ਭਰ 'ਚ ਸਤਿਕਾਰ ਹੈ |
ਪਿਛਲੀ ਖ਼ਬਰ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਡੇ ਕਾਫਲੇ ਨਾਲ ਪੇਪਰ ਦਾਖ਼ਲ ਕਰਵਾਉਣ ਪੁੱਜੇ <br/> ਅਗਲੀ ਖ਼ਬਰ ਸਰਕਾਰੀ ਸਕੂਲ ਮਸਾਣੀਆਂ ਦਾ 12ਵੀਂ ਦਾ ਨਤੀਜਾ ਰਿਹਾ ਸੋ ਫੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।