20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਸ਼ਨ ਡਿਪੂ ਲਈ ਇੰਟਰਵਿਊ ਵਾਲੀ ਥਾਂ 'ਤੇ ਲਗਾਏ ਗਏ ਪੱਖੇ

ਅਜੀਤ ਡੈਸਕ 17-05-2026
ਜਲੰਧਰ, 16 ਮਈ (ਸ਼ਿਵ)-ਮਾਸਟਰ ਤਾਰਾ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਹਮਣੇ ਖ਼ੁਰਾਕ ਅਤੇ ਸਿਵਲ ਸਪਲਾਈ ਦਫਤਰ ਵਿਚ ਬੀਤੇ ਦਿਨੀਂ ਜਲੰਧਰ ਜ਼ਿਲੇ੍ਹ ਲਈ ਇੰਟਰਵਿਊ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਗਰਮੀ ਕਾਰਨ ਉੱਥੇ ਪੱਖੇ ਅਤੇ ਹੋਰ ਸਹੂਲਤ ਨਾ ਹੋਣ ਕਰਕੇ ਲੋਕ ਕਾਫੀ ਪੇ੍ਰਸ਼ਾਨ ਹੋਏ ਸੀ ਪਰ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਆਇਆ ਤਾਂ ਅੱਜ ਇਸ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੀ | ਅੱਜ ਖ਼ੁਰਾਕ ਅਤੇ ਸਿਵਲ ਸਪਲਾਈ ਦਫਤਰ ਵਿਚ ਬਕਾਇਦਾ ਇੰਟਰਵਿਊ ਵਾਲੀ ਜਗਾ 'ਤੇ ਲੋਕਾਂ ਨੂੰ ਰਾਹਤ ਦੇਣ ਲਈ ਪੱਖੇ ਲਗਾਏ ਗਏ ਸੀ ਤਾਂ ਜੋ ਲੋਕ ਗਰਮੀ ਵਿਚ ਕਿਸੇ ਤਰਾਂ ਨਾਲ ਪੇ੍ਰਸ਼ਾਨ ਨਾ ਹੋ ਸਕਣ | ਅੱਜ ਬੀਤੇ ਦਿਨੀਂ ਦੀ ਤਰਾਂ ਲੋਕਾਂ ਦੀ ਜ਼ਿਆਦਾ ਗਿਣਤੀ ਨਹੀਂ ਸੀ ਕਿਉਂਕਿ 15 ਮਈ ਨੂੰ ਜਦੋਂ ਦਫਤਰ ਵਿਚ ਅਰਜ਼ੀਆਂ ਦੇਣ ਵਾਲਿਆਂ ਨੂੰ ਇੰਟਰਵਿਊ ਦੇਣ ਲਈ ਸੱਦਿਆ ਗਿਆ ਸੀ ਤਾਂ ਉਨਾਂ ਦੇ ਨਾਲ ਕਾਫੀ ਪਰਿਵਾਰਕ ਮੈਂਬਰ ਆ ਗਏ ਸਨ ਜਿਸ ਕਰਕੇ ਸਹੀ ਵਿਵਸਥਾ ਪ੍ਰਭਾਵਿਤ ਹੋਈ ਸੀ | ਅੱਜ ਬੀਤੇ ਦਿਨ ਦੇ ਉਲਟ ਕਾਫੀ ਘੱਟ ਗਿਣਤੀ ਵਿਚ ਲੋਕ ਇੰਟਰਵਿਊ ਦੇਣ ਲਈ ਆਏ ਹੋਏ ਸਨ | ਇੰਟਰਵਿਊ ਲੈਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਹੇਗਾ | ਯੋਗ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਰਾਸ਼ਨ ਡਿਪੂ ਅਲਾਟ ਕੀਤੇ ਜਾਣਗੇ | ਜਲੰਧਰ ਜ਼ਿਲੇ੍ਹ ਵਿਚ 1026 ਦੇ ਕਰੀਬ ਰਾਸ਼ਨ ਡਿਪੂ ਅਲਾਟ ਕੀਤੇ ਜਾਣੇ ਹਨ |

ਪਿਛਲੀ ਖ਼ਬਰ ਦੋ ਦਿਨ ਤੋਂ ਵਾਹਨ ਕਰ ਜਮ੍ਹਾਂ ਨਾ ਹੋਣ ਕਰਕੇ ਲੋਕ ਪੇ੍ਰਸ਼ਾਨ ਅਗਲੀ ਖ਼ਬਰ ਟਰੇਨ ਵਿਚ ਚੋਰੀ ਹੋਏ ਗਹਿਣੇ, ਪੀੜਤਾਂ ਨੇ ਆਈ.ਆਰ.ਟੀ.ਸੀ. ਮੁਲਾਜ਼ਮਾਂ 'ਤੇ ਮਿਲੀਭੁਗਤ ਦੇ ਲਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।