20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦੋ ਦਿਨ ਤੋਂ ਵਾਹਨ ਕਰ ਜਮ੍ਹਾਂ ਨਾ ਹੋਣ ਕਰਕੇ ਲੋਕ ਪੇ੍ਰਸ਼ਾਨ

ਅਜੀਤ ਡੈਸਕ 17-05-2026
ਜਲੰਧਰ, 16 ਮਈ (ਸ਼ਿਵ)- ਆਰ. ਟੀ.ਓ. ਜਲੰਧਰ ਵਿੱਚ ਪਿਛਲੇ ਦੋ ਦਿਨਾਂ ਤੋਂ ਵਾਹਨ ਟੈਕਸ ਜਮ?ਹਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟੈਕਸ ਜਮਾਂ ਕਰਵਾਉਣ ਲਈ ਦਫ਼ਤਰ ਪਹੁੰਚੇ ਲੋਕ ਘੰਟਿਆਂ ਉਡੀਕ ਕਰਦੇ ਰਹੇ ਪਰ ਉਨ੍ਹਾਂ ਦਾ ਟੈਕਸ ਜਮਾਂ ਹੋਣ ਦਾ ਕੰਮ ਨਹੀਂ ਹੋ ਸਕਿਆ | ਜਾਣਕਾਰੀ ਅਨੁਸਾਰ ਹਫ਼ਤੇ ਵਿਚ ਦੋ ਦਿਨ ਐੱਸ.ਓ. ਦਾ ਤਰਨਤਾਰਨ ਦਫਤਰ ਦਾ ਕੰਮ ਵੀ ਦੇਖਣਾ ਹੁੰਦਾ ਹੈ, ਪਰ ਲੋਕਾਂ ਦਾ ਦੋਸ਼ ਹੈ ਕਿ ਦਫ਼ਤਰ ਵਿਚ ਮੌਜੂਦ ਸਮੇਂ ਸਿਰ ਕੋਡ ਨਹੀਂ ਲਗਾਏ ਜਾਂਦੇ, ਜਿਸ ਕਾਰਨ ਟੈਕਸ ਪ੍ਰਕਿਰਿਆ ਰੁਕ ਜਾਂਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਐੱਸ.ਓ. ਦੀ ਤਰਨਤਾਰਨUਦੀ ਡਿਊਟੀ ਹੁੰਦੀ ਹੈ ਤਾਂ ਵੀ ਸਥਾਨਕ ਪੱਧਰ 'ਤੇ ਪ੍ਰਬੰਧ ਕਰਕੇ ਕੰਮ ਜਾਰੀ ਰੱਖਿਆ ਜਾ ਸਕਦਾ ਹੈ, ਤਾਂ ਜੋ ਆਮ ਲੋਕਾਂ ਨੂੰ ਦਿੱਕਤ ਨਾ ਆਵੇ | ਉੱਥੇ ਹੀ ਐੱਸ.ਓ. ਮੁਨੀਸ਼ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਾਈਟ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਟੈਕਸ ਜਮਾਂ ਨਹੀਂ ਹੋ ਰਹੇ | ਲਗਾਤਾਰ ਦੋ ਦਿਨ ਕੰਮ ਪ੍ਰਭਾਵਿਤ ਰਹਿਣ ਨਾਲ ਪੰਜਾਬ ਟਰਾਂਸਪੋਰਟ ਵਿਭਾਗ ਨੂੰ ਲੱਖਾਂ ਰੁਪਏ ਦੇ ਮਾਲੀਏ ਦੇ ਨੁਕਸਾਨ ਦੀ ਸੰਭਾਵਨਾ ਹੈ | ਦੂਜੇ ਪਾਸੇ ਟੈਕਸ ਜਮਾਂ ਨਾ ਹੋਣ ਕਾਰਨ ਵਾਹਨ ਮਾਲਕਾਂ ਅਤੇ ਏਜੰਟਾਂ ਵਿਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਕਨੀਕੀ ਸਮੱਸਿਆਵਾਂ ਦਾ ਜਲਦ ਹੱਲ ਕਰਕੇ ਟੈਕਸ ਜਮਾਂ ਪ੍ਰਕਿਰਿਆ ਨੂੰ ਮੁੜ ਆਸਾਨ ਬਣਾਇਆ ਜਾਵੇ ਤਾਂ ਜੋ ਸਰਕਾਰੀ ਮਾਲੀਏ ਅਤੇ ਆਮ ਲੋਕਾਂ ਦੋਵਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ |

ਪਿਛਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਸਹਾਇਕ ਕਮਿਸ਼ਨਰ (ਜ) ਨੂੰ ਮਿਲਿਆ <br/> ਅਗਲੀ ਖ਼ਬਰ ਰਾਸ਼ਨ ਡਿਪੂ ਲਈ ਇੰਟਰਵਿਊ ਵਾਲੀ ਥਾਂ 'ਤੇ ਲਗਾਏ ਗਏ ਪੱਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।