20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਸਹਾਇਕ ਕਮਿਸ਼ਨਰ (ਜ) ਨੂੰ ਮਿਲਿਆ <br/>

ਸਹਾਇਕ ਕਮਿਸ਼ਨਰ (ਜਨਰਲ) ਬਾਦਲ ਨੂੰ ਦੀਨ ਮੰਗ-ਪੱਤਰ ਸੌਂਪਦੇ ਹੋਏ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਰਿੰਦਰ ਕੁਮਾਰ ਪੁਆਰੀ, ਨਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਮੱਕੜ ਤੇ ਹੋਰ | ਤਸਵੀਰ-ਜੀਪੀ ਸਿੰਘ <br/> 17-05-2026
ਜਲੰਧਰ, 16 ਮਈ (ਜਤਿੰਦਰ ਪੰਮੀ) : ਡਰੱਗ ਜਨਗਣਨਾ ਤੇ ਜਨਗਣਨਾ 'ਚ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆਂ 'ਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਦਾ ਜ਼ਿਲ੍ਹਾ ਪੱਧਰੀ ਵਫਦ ਵੀਰਵਾਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਬਾਦਲ ਦੀਨ ਨੂੰ ਮਿਲਿਆ | ਵਫਦ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਲਾਏ ਜਾਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਉਨ੍ਹਾਂ ਦੀਆਂ ਡਿਊਟੀਆਂ ਬਲਾਕ ਪੱਧਰ 'ਤੇ ਲਾਈਆਂ ਜਾਣ | ਵਫਦ 'ਚ ਸ਼ਾਮਲ ਆਗੂਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਕ ਮੁਲਾਜ਼ਮ ਨੂੰ ਕਈ-ਕਾਈ ਡਿਊਟੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਗਹੀਣਾਂ, ਗਰਭਵਤੀ ਔਰਤਾਂ, ਦੋ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ, ਕਰੋਨਿਕ ਪੀੜਤ ਮੁਲਾਜ਼ਮਾਂ, ਕਪਲ ਕੇਸ ਮੁਲਾਜ਼ਮਾਂ ਅਤੇ ਵਿਦੇਸ਼ ਛੁੱਟੀ ਮਨਜ਼ੂਰ ਕਰਵਾ ਚੁੱਕੇ ਮੁਲਾਜ਼ਮਾਂ, ਜਿਨ੍ਹਾਂ ਦੀਆਂ ਜਨਗਣਨਾ 'ਚ ਡਿਊਟੀਆਂ ਲੱਗੀਆਂ ਹਨ, ਨੂੰ ਡਿਊਟੀ ਤੋਂ ਪਹਿਲ ਦੇ ਆਧਾਰ 'ਤੇ ਫਾਰਗ ਕੀਤਾ ਜਾਵੇ | ਇਸ ਵਫਦ 'ਚ ਸੁਰਿੰਦਰ ਕੁਮਾਰ ਪੁਆਰੀ, ਨਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਮੱਕੜ, ਰੂਪ ਲਾਲ, ਗੁਰਿੰਦਰ ਸਿੰਘ, ਸੁਖਜਿੰਦਰ, ਰਿਸ਼ੀ ਕੁਮਾਰ, ਸੰਦੀਪ ਕੁਮਾਰ ਅਤੇ ਹੋਰ ਸ਼ਾਮਲ ਸਨ |

ਪਿਛਲੀ ਖ਼ਬਰ ਇੰਨੋਸੈਂਟ ਹਾਰਟਸ 'ਚ ਕਿਸ਼ੋਰ ਅਵਸਥਾ 'ਚ ਤਵੱਚਾ ਦੀ ਦੇਖਭਾਲ ਤੇ ਸਫਾਈ ਸੰਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਦੋ ਦਿਨ ਤੋਂ ਵਾਹਨ ਕਰ ਜਮ੍ਹਾਂ ਨਾ ਹੋਣ ਕਰਕੇ ਲੋਕ ਪੇ੍ਰਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।