20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਟਰੇਨ ਵਿਚ ਚੋਰੀ ਹੋਏ ਗਹਿਣੇ, ਪੀੜਤਾਂ ਨੇ ਆਈ.ਆਰ.ਟੀ.ਸੀ. ਮੁਲਾਜ਼ਮਾਂ 'ਤੇ ਮਿਲੀਭੁਗਤ ਦੇ ਲਾਏ ਦੋਸ਼

ਅਜੀਤ ਡੈਸਕ 17-05-2026
ਜਲੰਧਰ, 16 ਮਈ (ਸ਼ੈਲੀ)-ਅਮਰਪਾਲੀ ਐਕਸਪ੍ਰੈੱਸ 'ਚ ਮੁਸਾਫਰਾਂ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ 'ਚ ਪੀੜਤਾਂ ਨੇ ਰੇਲਗੱਡੀ 'ਚ ਤਾਇਨਾਤ ਆਈਆਰਟੀਸੀ ਦੇ ਮੁਲਾਜ਼ਮਾਂ ਦੀ ਚੋਰਾਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਲਾਏ ਹਨ | ਓਧਰ ਥਾਣਾ ਜੀਆਰਪੀ ਦੀ ਪੁਲਿਸ ਨੇ ਜ਼ੀਰੋ ਐਫਆਰਆਈ ਦਰਜ ਕਰਕੇ ਮਾਮਲੇ ਦਿੱਲੀ ਦੀ ਰੇਲਵੇ ਪੁਲਿਸ ਨੂੰ ਜਾਂਚ ਲਈ ਭੇਜ ਦਿੱਤਾ ਹੈ | ਇਸ ਮਾਮਲੇ ਸੰਬੰਧੀ ਪੰਜਾਬ ਪ੍ਰੈੱਸ ਕਲੱਬ 'ਚ ਗੱਲਬਾਤ ਕਰਦਿਆਂ ਪੀੜਤਾਂ, ਜਿਨ੍ਹਾਂ ਨਾਲ ਪੂਰਵਾਂਚਲ ਵਿਕਾਸ ਮਹਾਸਭਾ ਪੰਜਾਬ ਦੇ ਪ੍ਰਧਾਨ ਸਚਿਤਾਨੰਦ ਸਿੰਘ ਆਏ ਹੋਏ ਸਨ, ਕਿਹਾ ਕਿ ਉਹ 14 ਮਈ ਨੂੰ ਦਿੱਲੀ ਤੋਂ ਅਮਰਪਾਲੀ ਐਕਸਪ੍ਰੈਸ ਰਾਹੀਂ ਸਿਵਾਨ ਤੋਂ ਜਲੰਧਰ ਲਈ ਏਸੀ ਥ੍ਰੀ ਇਕਾਨੋਮੀ ਕੋਚ ਵਿਚ ਰਵਾਨਾ ਹੋਏ ਸਨ ਅਤੇ ਜਦੋਂ ਉਹ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਉਤਰੇ ਤਾਂ ਉਨ੍ਹਾਂ ਦੇ ਕਰੀਬ 24 ਤੋਲੇ ਸੋਨੇ, ਅੱਧਾ ਕਿੱਲੋ ਚਾਂਦੇ ਦੇ ਗਹਿਣੇ ਅਤੇ 20,000 ਰੁਪਏ ਦੀ ਨਕਦੀ ਗਾਇਬ ਸੀ | ਰਾਹੁਲ ਦੇਵ ਵਾਸੀ ਸੰਜੇ ਗਾਂਧੀ ਨਗਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੀਮਾ ਦੇਵੀ, ਪੂਨਮ ਕੁਮਾਰੀ, ਰੀਨਾ ਦੇਵੀ ਨੇ ਦੱਸਿਆ ਕਿ ਉਹ ਪਰਿਵਾਰ ਦੇ ਕੁੱਲ 9 ਮੈਂਬਰ ਸਨ, ਜਿਹੜੇ ਉਸੇ ਕੋਚ 'ਚ ਵੱਖ-ਵੱਖ ਸੀਟਾਂ 'ਤੇ ਬੈਠੇ ਹੋਏ ਸਨ | ਉਨ੍ਹਾਂ ਦੱਸਿਆ ਕਿ ਕੋਚ 'ਚ ਤਾਇਨਾਤ ਆਈਆਰਟੀਸੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਕੋਲੋਂ ਸਫਰ ਬਾਰੇ ਸਾਰੀ ਜਾਣਕਾਰੀ ਲਈ ਤੇ ਮੁਫ਼ਤ 'ਚ ਚਾਹ ਪਿਲਾਉਣ ਵੀ ਆਫਰ ਕੀਤੀ | ਇਸ ਦੌਰਾਨ ਦੋ ਵਿਆਕਤੀ ਹੋਰ ਆਕੇ ਬੈਠ ਗਏ | ਰਾਤ 9 ਵਜੇ ਲਾਈਟਾਂ ਬੰਦ ਕਰ ਦਿੱਤੀਆਂ ਤੇ ਇਕ ਬੋਰੀ ਸੀਟ ਦੇ ਨੇੜੇ ਰੱਖ ਦਿੱਤੀ | ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਖੁਦ ਨੂੰ ਆਰਪੀਐਫ ਵਾਲੇ ਦਸਿਆ ਤੇ ਕਿਹਾ ਕਿ ਬੋਰੀ 'ਚ ਗੰਨ ਹੈ ਅਤੇ ਉਹ ਰਸਤੇ 'ਚ ਉਤਰ ਜਾਣਗੇ | ਰਾਹੁਲ ਦੇਵ ਨੇ ਕਿਹਾ ਕਿ ਰਾਤ 9 ਵਜੇ ਲਾਈਟਾਂ ਬੰਦ ਕਰ ਦਿੰਤੀਆਂ ਗਈਆਂ ਅਤੇ ਜਦੋਂ ਟਰੇਨ ਸਵੇਰੇ ਪੰਜ ਵਜੇ ਪਾਨੀਪਤ ਪਹੁੰਚੀ ਤਾਂ ਉਨ੍ਹਆੰਨੇ ਆਪਣਾ ਸਮਾਨ ਚੈਕ ਕੀਤਾ ਤਾਂ ਪਤਾ ਲਘਿਆ ਕਿ ਉਨ੍ਹਾਂ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਹੈ ਜਿਨ੍ਹਾਂ ਦੀ ਕੀਮਤ ਕਰੀਬ 45 ਲੱਖ ਰੁਪਏ ਬਣਦੀ ਹੈ | ਉਨ੍ਹਾਂ ਦਸਿਆ ਕਿ ਇਸ ਸਬੰਧੀ ਜਲੰਧਰ ਪਹੁੰਚਣ ਤੇ ਉਨ੍ਹਾਂ ਵਲੋਂ ਥਾਣਾ ਜੀਆਰਪੀ ਜਲੰਧਰ ਸਿਟੀ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੇ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕਰ ਲਈ | ਇਸ ਮੌਕੇ ਗਲਬਾਤ ਕਰਦਿਆਂ ਪੂਰਵਾਂਚਲ ਵਿਕਾਸ ਮੰਚ ਦੇ ਪੰਜਾਬ ਪ੍ਰਧਆਨ ਸਚਿਤਾਨੰਦ ਸਿੰਘ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਵ ਤੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਕਰਦੇ ਹੋਏ ਉਨ੍ਹਾਂ ਦੇ ਚੋਰੀ ਹੋਏ ਗਹਿਣੇ ਵਾਪਸ ਦਿਵਾਏ ਜਾਣ ਦੀ ਅਪੀਲ ਕੀਤੀ | ਓਧਰ ਥਾਣਾ ਜੀਆਰਪੀ ਦੇ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਸ਼ਿਕਾਇਤ 'ਤੇ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਚੋਰੀ ਦਿੱਲੀ ਦੇ ਖੇਤਰ ਵਿਚ ਹੋਣ ਕਾਰਣ ਐਫਆਰਆਈ ਦੀ ਕਾਪੀ ਡੀਐਸਪੀ ਜੀਆਰਪੀ ਲੁਧਿਆਣਾ ਤੇ ਐਸਐਚਓ ਦਿੱਲੀ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਰਾਸ਼ਨ ਡਿਪੂ ਲਈ ਇੰਟਰਵਿਊ ਵਾਲੀ ਥਾਂ 'ਤੇ ਲਗਾਏ ਗਏ ਪੱਖੇ ਅਗਲੀ ਖ਼ਬਰ ਜੈਵਿਕ ਖੇਤੀ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।