ਜਮਸ਼ੇਰ ਖਾਸ, 16 ਮਈ (ਹਰਵਿੰਦਰ ਕੁਮਾਰ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਕਾਦੀਆਂ ਵਾਲੀ ਵਿਖੇ ਸਰਪੰਚ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਨਵ ਜੀਵਨ ਚੈਰੀਟੇਬਲ ਸੋਸਾਇਟੀ ਜਲੰਧਰ ਦੀ ਟੀਮ ਵਲੋਂ ਫ੍ਰੀ ਮੈਡੀਕਲ ਕੈਂਪ ਅਤੇ ਜੈਵਿਕ ਖੇਤੀ ਨੂੰ ਅਪਣਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ¢ ਜਾਣਕਾਰੀ ਦਿੰਦੇ ਆਂ ਸਰਪੰਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦÏਰਾਨ ਕੈਂਸਰ ਹਾਈ ਲੋਅ ਬਲੱਡ ਪ੍ਰੈਸ਼ਰ ਅਤੇ ਹੋਰ ਖਤਰਨਾਕ ਬਿਮਾਰੀਆਂ ਦੇ ਕੇਸਾਂ ਨੂੰ ਘਟਾਉਣ ਲਈ ਜੈਵਿਕ ਖੇਤੀ ਲਈ ਅਪਣਾਉਣ ਬਾਰੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਆਏ ਹੋਏ ਸਮੂਹ ਨਗਰ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ¢ ਕੈਂਪ ਦÏਰਾਨ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਸਥਾਨਕ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਦਾ ਫ੍ਰੀ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ¢ ਇਸ ਮÏਕੇ ਡਾਕਟਰ ਡਾਕਟਰ.ਬਿੰਨੂ ਜੋਸੇਫ ਡਾਇਰੈਕਟਰ, ਡਾਕਟਰ.ਅਜੈ ਕੁਮਾਰ, ਸਟੀਫ਼ਨ ਤੇਜ਼ੀ, ਡੈਵਿਡ, ਜÏਹਨਸਨ ਕੁਜੂਰ, ਪਾਲੀਨ,ਜੈਨੀਫਰ ਕੁਜੂਰ, ਸੁਜਾਤਾ,ਨਰਿੰਦਰ ਚਾਵਲਾ, ਵਿਜੇ ਕੁਮਾਰ ਰਾਜ ਰਾਣੀ ਤਰਸੇਮ ਲਾਲ ਆਦਿ ਹੋਰ ਹਾਜ਼ਰ ਸਨ¢