09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਸਮਿਤਾ ਜੂਨੀਅਰ ਮਹਿਲਾ ਹਾਕੀ ਲੀਗ ਲਈ ਪੰਜਾਬ ਟੀਮ ਦੇ ਚੋਣ ਟਰਾਇਲ 6 ਨੂੰ

ਅਜੀਤ ਡੈਸਕ 03-04-2026
ਜਲੰਧਰ, 2 ਅਪ੍ਰੈਲ (ਡਾ.ਜਤਿੰਦਰ ਸਾਬੀ)-ਹਾਕੀ ਇੰਡੀਆ ਤੇ ਸਾਈ ਵਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ 14 ਤੋਂ 20 ਅਪ੍ਰੈਲ 2026 ਤੱਕ ਕਰਵਾਈ ਜਾ ਰਹੀ 5ਵੀਂ ਅਸਮਿਤਾ ਜੂਨੀਅਰ ਮਹਿਲਾ ਹਾਕੀ ਲੀਗ 'ਚ ਹਿੱਸਾ ਲੈਣ ਵਾਲੀ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਦੇ ਚੋਣ ਟਰਾਇਲ 6 ਅਪ੍ਰੈਲ ਨੂੰ ਸਵੇਰੇ 9 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾਣਗੇ | ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਜੋ 1 ਮਈ 2006 ਤੋਂ ਬਾਦ ਜਨਮੀਆਂ ਹਿੱਸਾ ਲੈਣ ਦੇ ਯੋਗ ਹੋਣਗੀਆਂ ਤੇ ਉਹ ਆਪਣੇ ਨਾਲ ਅਸਲ ਆਧਾਰ ਕਾਰਡ ਲੈ ਕੇ ਚੋਣ ਟਰਾਇਲਾਂ ਵਾਲੇ ਸਥਾਨ 'ਤੇ ਸਮੇਂ ਸਿਰ ਹਾਜ਼ਰ ਹੋਣਗੀਆਂ ਤੇ ਆਧਾਰ ਕਾਰਡ ਤੋਂ ਬਗੈਰ ਕਿਸੇ ਵੀ ਖਿਡਾਰਨ ਨੂੰ ਟਰਾਇਲਾਂ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਪੋਰਟਸ ਵਿੰਗ ਸਕੂਲ 'ਚ ਡੇ-ਸਕਾਲਰ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟਰਾਇਲ ਕੱਲ੍ਹ ਤੋਂ-ਬਾਜਵਾ ਅਗਲੀ ਖ਼ਬਰ ਨੈਸ਼ਨਲ ਆਈ ਕੇਅਰ ਲੇਸਿਕ ਹੱਬ ਦੀ ਹਾਫ਼ ਮੈਰਾਥਨ ਦੌੜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ-ਡਾ. ਪਿਊਸ਼ ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।