09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਪੋਰਟਸ ਵਿੰਗ ਸਕੂਲ 'ਚ ਡੇ-ਸਕਾਲਰ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟਰਾਇਲ ਕੱਲ੍ਹ ਤੋਂ-ਬਾਜਵਾ

ਅਜੀਤ ਡੈਸਕ 03-04-2026
ਜਲੰਧਰ, 2 ਅਪ੍ਰੈਲ (ਡਾ.ਜਤਿੰਦਰ ਸਾਬੀ)-ਖੇਡ ਵਿਭਾਗ ਵਲੋਂ ਸੈਸ਼ਨ 2026-27 ਲਈ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) ਅੰਡਰ-14, 17 ਤੇ 19 ਵਿਚ ਹੋਣਹਾਰ ਡੇ-ਸਕਾਲਰ ਖਿਡਾਰੀ/ਖਿਡਾਰਨਾਂ ਦੇ ਦਾਖ਼ਲੇ ਲਈ 4 ਅਪ੍ਰੈਲ 2026 ਤੋਂ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸਥਾਨਾਂ 'ਤੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਜ਼ਿਲ੍ਹਾ ਜਲੰਧਰ ਦੇ ਖੇਡ ਟਰਾਇਲਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਦੇ ਚੋਣ ਟਰਾਇਲ 4 ਤੋਂ 5 ਅਪ੍ਰੈਲ ਨੂੰ ਅਤੇ ਕੁਸ਼ਤੀ ਦੇ 4 ਤੇ 6 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ਕਰਵਾਏ ਜਾਣਗੇ | ਇਸੇ ਤਰ੍ਹਾਂ ਜਿਮਨਾਸਟਿਕ, ਬਾਕਸਿੰਗ ਤੇ ਵਾਲੀਬਾਲ ਦੇ ਖੇਡ ਟਰਾਇਲ 6 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ਹੋਣਗੇ | ਉਨ੍ਹਾਂ ਅੱਗੇ ਦੱਸਿਆ ਕਿ ਬਾਸਕਟਬਾਲ ਦੇ ਚੋਣ ਟਰਾਇਲ 4 ਤੇ 6 ਅਪ੍ਰੈਲ ਨੂੰ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਹੋਣਗੇ | ਇਸੇ ਤਰ੍ਹਾਂ ਹਾਕੀ ਦੇ ਟਰਾਇਲ 4 ਅਪ੍ਰੈਲ ਨੂੰ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ, ਫੁੱਟਬਾਲ ਦੇ ਟਰਾਇਲ 4 ਤੋਂ 6 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਫੀ ਪਿੰਡ ਤੇ ਵਾਈ. ਐਫ. ਸੀ. ਅਕੈਡਮੀ ਰੁੜਕਾ ਕਲਾਂ ਵਿਖੇ ਅਤੇ 6 ਤੋਂ 7 ਅਪ੍ਰੈਲ ਨੂੰ ਸੰਤ ਬਾਬਾ ਭਾਗ ਸਿੰਘ ਸਕੂਲ ਜਲੰਧਰ ਵਿਖੇ ਹੋਣਗੇ | ਇਸੇ ਤਰ੍ਹਾਂ ਹੈਂਡਬਾਲ ਦੇ ਟਰਾਇਲ 4 ਅਪ੍ਰੈਲ ਨੂੰ ਹੈਂਡਬਾਲ ਕੋਚਿੰਗ ਸੈਂਟਰ ਦੁਸਾਂਝ ਕਲਾਂ ਜਲੰਧਰ, ਵੇਟਲਿਫਟਿੰਗ ਦੇ 4 ਤੇ 6 ਅਪ੍ਰੈਲ ਨੂੰ ਵੇਟ ਲਿਫਟਿੰਗ ਕੋਚਿੰਗ ਸੈਂਟਰ, ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਿ੍ਕਟ ਦੇ 5 ਤੇ 6 ਅਪ੍ਰੈਲ ਨੂੰ ਕਿ੍ਕਟ ਕੋਚਿੰਗ ਸੈਂਟਰ ਸਰਕਾਰੀ ਮਾਡਲ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਜਲੰਧਰ, ਬੈਡਮਿੰਟਨ ਦੇ 4 ਤੋਂ 6 ਅਪ੍ਰੈਲ ਨੂੰ ਵਾਈ. ਐਫ. ਸੀ. ਅਕੈਡਮੀ ਰੁੜਕਾ ਕਲਾਂ ਜਲੰਧਰ ਵਿਖੇ ਹੋਣਗੇ | ਇਸ ਤੋਂ ਇਲਾਵਾ ਜੂਡੋ ਦੇ ਖੇਡ ਟਰਾਇਲ 4 ਤੇ 5 ਅਪ੍ਰੈਲ ਨੂੰ ਸਰਕਾਰੀ ਮਾਡਲ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਜਲੰਧਰ ਅਤੇ 4 ਤੋਂ 6 ਅਪ੍ਰੈਲ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਹੋਣਗੇ | ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਉਕਤ ਮਿਤੀਆਂ ਅਨੁਸਾਰ ਸੰਬੰਧਤ ਟਰਾਇਲ ਸਥਾਨ 'ਤੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰ ਸਕਦੇ ਹਨ |
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਅਸਮਿਤਾ ਜੂਨੀਅਰ ਮਹਿਲਾ ਹਾਕੀ ਲੀਗ ਲਈ ਪੰਜਾਬ ਟੀਮ ਦੇ ਚੋਣ ਟਰਾਇਲ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।