04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿਟੀ ਰੇਲਵੇ ਸਟੇਸ਼ਨ 'ਤੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮੁੱਚੇ ਸੰਚਾਲਨ ਤੇ ਰੱਖ-ਰਖਾਅ ਦੇ ਕੰਮ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਨੇ ਸੰਭਾਲੇ <br/>

ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਰੇਲਵੇ ਸਟੇਸ਼ਨ 'ਤੇ ਇਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਰੇਲਵੇ ਮਹਿਲਾ ਕਰਮਚਾਰੀ | ਅਜੀਤ ਤਸਵੀਰ <br/> 09-03-2026
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਭਾਰਤੀ ਰੇਲਵੇ ਮਹਿਲਾ ਯਾਤਰੀਆਂ ਤੇ ਆਪਣੇ ਮਹਿਲਾ ਕਰਮਚਾਰੀਆਂ ਲਈ ਕਈ ਤਰ੍ਹਾਂ ਦੀਆਂ ਭਲਾਈ ਗਤੀਵਿਧੀਆਂ ਕਰਵਾਉਂਦਾ ਹੈ | ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਦਾ ਸਨਮਾਨ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੇ ਸਮਾਜ ਵਿਚ ਵਧੇਰੇ ਮਜ਼ਬੂਤ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਜਲੰਧਰ ਸ਼ਹਿਰ ਸਟੇਸ਼ਨ 'ਤੇ ਅੱਜ ਬੁਕਿੰਗ, ਸੁਰੱਖਿਆ, ਸਿਗਨਲ ਤੇ ਟਰੈਕ ਦੇਖਭਾਲ ਸਮੇਤ ਸਮੁੱਚੇ ਸੰਚਾਲਨ ਤੇ ਰੱਖ-ਰਖਾਅ ਦੇ ਕੰਮ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਵਲੋਂ ਸੰਭਾਲੇ ਗਏ | ਇਸ ਤੋਂ ਇਲਾਵਾ ਜਲੰਧਰ ਸ਼ਹਿਰ ਤੇ ਫ਼ਿਰੋਜ਼ਪੁਰ ਕੈਂਟ ਦਰਮਿਆਨ ਚੱਲਣ ਵਾਲੀ ਰੇਲ ਨੰਬਰ 54643 ਦੇ ਸੰਚਾਲਨ ਦੀ ਜ਼ਿੰਮੇਵਾਰੀ ਵੀ ਮਹਿਲਾ ਰੇਲਵੇ ਕਰਮਚਾਰੀਆਂ ਵਲੋਂ ਨਿਭਾਈ ਗਈ ਗਈ | ਰੇਲ ਨੰਬਰ 54643 ਨੂੰ ਇਕ ਮਹਿਲਾ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਜਲੰਧਰ ਸ਼ਹਿਰ ਰੇਲਵੇ ਸਟੇਸ਼ਨ 'ਤੇ ਟਿਕਟ ਰਹਿਤ ਯਾਤਰਾ ਨੂੰ ਰੋਕਣ ਲਈ 'ਫੋਰਟਰੈਸ ਟਿਕਟ ਚੈਕਿੰਗ' ਮੁਹਿੰਮ ਸ਼ੁਰੂ ਕੀਤੀ ਗਈ, ਜੋ ਕਿ ਪੂਰੀ ਤਰ੍ਹਾਂ ਮਹਿਲਾ ਟਿਕਟ ਚੈਕਿੰਗ ਸਟਾਫ਼ ਵਲੋਂ ਚਲਾਈ ਗਈ | ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁਲ 220 ਟਿਕਟ ਰਹਿਤ ਯਾਤਰੀ ਫੜੇ ਗਏ, ਜਿਨ੍ਹਾਂ ਤੋਂ 1,11,000 ਰੁਪਏ ਦੀ ਰਕਮ ਵਸੂਲੀ ਗਈ | ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਮਹਿਲਾ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਯਾਤਰੀਆਂ ਲਈ ਰੇਲ ਯਾਤਰਾ ਨੂੰ ਸੁਰੱਖਿਅਤ ਤੇ ਵਧੇਰੇ ਸੁਵਿਧਾਜਨਕ ਬਣਾਉਣ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਅੱਜ ਨੌਜਵਾਨ ਕੁੜੀਆਂ ਨੂੰ ਰੇਲਵੇ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਲਈ ਇਕ ਪਹਿਲ ਕੀਤੀ ਗਈ ਹੈ | ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਕਿ ਕਿਵੇਂ ਮਹਿਲਾਵਾਂ ਸਟੇਸ਼ਨ ਸੰਚਾਲਨ ਦੀ ਅਗਵਾਈ ਕਰ ਰਹੀਆਂ ਹਨ, ਰੇਲ ਗੱਡੀਆਂ ਚਲਾ ਰਹੀਆਂ ਹਨ ਅਤੇ ਇਥੋਂ ਤੱਕ ਕਿ ਲੋਕੋ ਤੇ ਟਰੈਕ ਰੱਖ-ਰਖਾਅ ਦਾ ਕੰਮ ਵੀ ਸੰਭਾਲ ਰਹੀਆਂ ਹਨ | ਫ਼ਿਰੋਜ਼ਪੁਰ ਡਵੀਜ਼ਨਲ ਰੇਲਵੇ ਮਹਿਲਾ ਯਾਤਰੀਆਂ ਦੇ ਯਾਤਰਾ ਤਜਰਬੇ ਨੂੰ ਬਿਹਤਰ ਬਣਾਉਣ ਅਤੇ ਆਪਣੇ ਕਰਮਚਾਰੀਆਂ ਲਈ ਇਕ ਸੁਹਾਵਣਾ ਤੇ ਅਨੁਕੂਲ ਕਾਰਜ ਸਥਾਨ ਪ੍ਰਦਾਨ ਕਰਨ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਸੀ. ਏ. ਇੰਟਰਮੀਡੀਏਟ ਤੇ ਸੀ. ਏ. ਫਾਊਾਡੇਸ਼ਨ ਦੀ ਪ੍ਰੀਖਿਆ 'ਚ ਜਲੰਧਰ ਖੇਤਰ ਦੇ ਵਿਦਿਆਰਥੀਆਂ ਦਾ ਸ਼ਲਾਘਾਯੋਗ ਪ੍ਰਦਰਸ਼ਨ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਵਪਾਰ ਦੀ ਕੀਤੀ ਗਈ ਅਣਦੇਖੀ-ਧੀਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।