04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਦੀ ਪੁਸਤਕ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਤੇ ਵਾਲਮੀਕਿ ਸਮਾਜ' ਲੋਕ ਅਰਪਣ <br/>

ਸਮਾਗਮ ਦੌਰਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਦੀ ਪੁਸਤਕ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਅਤੇ ਵਾਲਮੀਕਿ ਸਮਾਜ' ਲੋਕ ਅਰਪਣ ਕਰਦੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ | ਤਸਵੀਰ : ਜੀ. ਪੀ. ਸਿੰਘ <br/> 09-03-2026
ਜਲੰਧਰ, 8 ਮਾਰਚ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਵਾਲਮੀਕਿ ਸਭਾ ਪੰਜਾਬ ਦੇ ਚੇਅਰਮੈਨ ਪ੍ਰਸ਼ੋਤਮ ਸੋਂਧੀ ਤੇ ਪ੍ਰਧਾਨ ਅਸ਼ਵਨੀ ਧਾਲੀਵਾਲ ਦੀ ਅਗਵਾਈ 'ਚ ਸਥਾਨਕ ਕੇ. ਐਲ. ਸਹਿਗਲ ਯਾਦਗਾਰ ਹਾਲ ਵਿਖੇ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਹਿਤਕ ਸਮਾਗਮ ਦੌਰਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ (ਸਾਬਕਾ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼) ਦੀ ਪੁਸਤਕ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਤੇ ਵਾਲਮੀਕਿ ਸਮਾਜ' ਲੋਕ ਅਰਪਣ ਕੀਤੀ ਗਈ | ਸਮਾਗਮ 'ਚ ਸਵਾਮੀ ਵਿਸ਼ਨੂੰ ਦੇਵ ਨੰਦ, ਆਰ. ਐੱਸ. ਐੱਸ. ਦੇ ਉੱਤਰੀ ਭਾਰਤ ਦੇ ਪ੍ਰਮੁੱਖ ਪ੍ਰਮੋਦ, ਸਾਬਕਾ ਮੈਂਬਰ ਪਾਰਲੀਮੈਂਟ ਪਦਮ ਹੰਸਰਾਜ ਹੰਸ, ਸੁਸ਼ੀਲ ਰਿੰਕੂ ਸਾਬਕਾ ਸੰਸਦ ਮੈਂਬਰ, ਰਜਿੰਦਰ ਬੇਰੀ (ਸਾਬਕਾ ਵਿਧਾਇਕ), ਅਵਿਨਾਸ਼ ਚੰਦਰ ਸਾਬਕਾ ਮੰਤਰੀ, ਇਕਬਾਲ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬੁਲਾਰਿਆਂ ਪ੍ਰੋ. ਅਗਨੀਹੋਤਰੀ ਵਲੋਂ 'ਭਗਵਾਨ ਵਾਲਮੀਕਿ ਜੀ ਦੀ ਰਾਮ ਕਥਾ ਅਤੇ ਵਾਲਮੀਕਿ ਸਮਾਜ' 'ਤੇ ਕਿਤਾਬ ਲਿਖਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਇਕ ਇਤਿਹਾਸਕ ਤੇ ਗੌਰਵਮਈ ਦਸਤਾਵੇਜ਼ ਹੈ | ਇਸ ਮੌਕੇ ਵਿਪਨ ਸਭਰਵਾਲ, ਕੌਂਸਲਰ ਲਵ ਕੁਮਾਰ, ਕੌਂਸਲਰ ਉਂਕਾਰ ਰਾਜੀਵ, ਅਸ਼ਵਨੀ ਸਹੋਤਾ, ਨਵ ਵਿਕਾਸ ਸਿੰਪੂ, ਕੁਲਦੀਪ ਖੋਸਲਾ, ਅਮਰਜੀਤ ਸਿੱਧੂ, ਬੰਟੂ ਸਭਰਵਾਲ ਤੋਂ ਇਲਾਵਾ ਬੀ. ਜੇ. ਪੀ. ਮਹਿਲਾ ਮੋਰਚਾ ਦੀ ਪ੍ਰਧਾਨ ਸ਼ੈਲੀ ਖੰਨਾ ਤੇ ਵੱਡੀ ਗਿਣਤੀ ਸਹਿਤ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਮਖਦੂਮਪੁਰਾ ਵਿਖੇ ਕਰਵਾਏ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ 74ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਕਲੱਸਟਰ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।