02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਹਾਰ ਦਾ ਨਵਾਂ ਰਿਕਾਰਡ ਬਣਾਏਗੀ ਸੱਤਾਧਾਰੀ ‘ਆਪ’ - ਦਿੱਲੀ ਭਾਜਪਾ

ਨਵੀਂ ਦਿੱਲੀ,1ਨਵੰਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਹਰਸ਼ ਮਲਹੋਤਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਹ ਆਗੂ ਹਨ ਜੋ ਆਪਣੀਆਂ ਪਿਛਲੀਆਂ ਗ਼ਲਤੀਆਂ ਤੋਂ ਸਬਕ ਨਹੀਂ ਲੈਂਦੇ ਅਤੇ ਭ੍ਰਿਸ਼ਟਾਚਾਰ ਦਾ ਖੁੱਲ੍ਹਾ ਸਮਰਥਨ ਕਰਦੇ ਹਨ। ਮਲਹੋਤਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।

ਅਜੀਤ ਡੈਸਕ 02-11-2026
ਨਵੀਂ ਦਿੱਲੀ,1ਨਵੰਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਹਰਸ਼ ਮਲਹੋਤਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਹ ਆਗੂ ਹਨ ਜੋ ਆਪਣੀਆਂ ਪਿਛਲੀਆਂ ਗ਼ਲਤੀਆਂ ਤੋਂ ਸਬਕ ਨਹੀਂ ਲੈਂਦੇ ਅਤੇ ਭ੍ਰਿਸ਼ਟਾਚਾਰ ਦਾ ਖੁੱਲ੍ਹਾ ਸਮਰਥਨ ਕਰਦੇ ਹਨ। ਮਲਹੋਤਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਤਾਂ ਜਿਸ ਤਰ੍ਹਾਂ ਉਨ੍ਹਾਂ ਨੇ ਖ਼ੁਦ ਤੇ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਆਰਥਿਕ ਦੋਸ਼ਾਂ ਦੇ ਬਾਵਜੂਦ ਟਿਕਟ ਦਿੱਤਾ ਸੀ,ਠੀਕ ਉਸੇ ਤਰ੍ਹਾਂ ਹੀ ਪੰਜਾਬ ਵਿਚ ਵੀ ਟੈਕਸ ਚੋਰੀ ਦੇ ਮਾਮਲਿਆਂ ਦੇ ਮੁਲਜ਼ਮ ਸੰਜੀਵ ਅਰੋੜਾ ਨੂੰ ਦੁਬਾਰਾ ਲੁਧਿਆਣਾ ਤੋਂ ਟਿਕਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਰਥਿਕ ਦੋਸ਼ਾਂ ਨਾਲ ਘਿਰੇ ਕੇਜਰੀਵਾਲ,ਸਿਸੋਦੀਆ ਤੇ ਸਤਿੰਦਰ ਜੈਨ ਨੂੰ ਹਰਾਇਆ ਸੀ,ਉਸੇ ਤਰਾਂ ਹੀ ਪੰਜਾਬ ਦੀ ਜਨਤਾ ਵੀ ਸੰਜੀਵ ਅਰੋੜਾ ਅਤੇ ਜ਼ਿਆਦਾਤਰ ਭ੍ਰਿਸ਼ਟ ‘ਆਪ’ ਵਿਧਾਇਕਾਂ ਨੂੰ ਹਰਾਏਗੀ। ਪ੍ਰਧਾਨ ਹਰਸ਼ ਮਲਹੋਤਰਾ ਨੇ ਕਿਹਾ ਕਿ ਕੇਜਰੀਵਾਲ 2027 ਵਿਚ ਹੋਰ ਜ਼ਿਆਦਾ ਸੀਟਾਂ ਜਿੱਤ ਕੇ ਨਵਾਂ ਰਿਕਾਰਡ ਬਣਾਉਣ ਦਾ ਦਾਅਵਾ ਕਰ ਰਹੇ ਹਨ ਪਰ ਪੰਜਾਬ ਦੀ ਜਨਤਾ ਆਪ ਨੂੰ ਸਿਰਫ਼ 9 ਸੀਟਾਂ ਤਕ ਹੀ ਸੀਮਤ ਕਰਕੇ ਆਪ ਦੀ ਹਾਰ ਦਾ ਰਿਕਾਰਡ ਬਣਾਏਗੀ।
ਪਿਛਲੀ ਖ਼ਬਰ ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਅਤੇ ਇੰਦਰਪ੍ਰਸਥ ਗੈਸ ਲਿਮਟਿਡ ਵਿਚਕਾਰ ਇਤਿਹਾਸਕ ਸਮਝੌਤਾ (ਐਮਓਯੂ) ਸਹੀਬੱਧ ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਡਾਇਮੰਡ ਜੁਬਲੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।