03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਜ਼ਾਦੀ ਘੁਲਾਟੀਏ ਅਤੇ ਪ੍ਰਸਿੱਧ ਸਿਆਸਤਦਾਨ ‘ ਸ੍ਰੀ ਯਸ਼ ’ ਦੇ ਬੁੱਤ ਦਾ ਉਦਘਾਟਨ

ਜਲੰਧਰ, 2 ਨਵੰਬਰ (ਐੱਮ. ਐੱਸ.

ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ)- ਅਜ਼ਾਦੀ ਘੁਲਾਟੀਏ ਤੇ ਪ੍ਰਸਿੱਧ ਸਿਆਸਤਦਾਨ ਸ੍ਰੀ ਯਸ਼ ਦੇ ਜੀਵਨ ਤੇ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਬੁੱਤ ਦੀ ਸਥਾਪਨਾ ਮਿਲਾਪ ਚੌਕ (ਲਵ-ਕੁਸ਼ ਚੌਕ) ਵਿਖੇ ਕੀਤੀ ਗਈ ਹੈ। ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸ਼ਹਿਰ ਦੇ ਮੁਹੱਤਬਰ ਵਿਅਕਤੀਆਂ ਨੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਸ੍ਰੀ ਯਸ਼ ਦੇ ਬੁੱਤ ’ਤੇ ਫੁੱਲ ਮਾਲਾਵਾਂ ਪਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਯਸ਼ ਇਕ ਸਮਰਪਿਤ ਅਜ਼ਾਦੀ ਘੁਲਾਟੀਏ ਤੇ ਇਕ ਪ੍ਰਸਿੱਧ ਜਨਤਕ ਨੇਤਾ ਵੀ ਸਨ, ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਖ਼ਾਸਕਰਕੇ ਉਨ੍ਹਾਂ ਜਲੰਧਰ ਸ਼ਹਿਰ ਦੀ ਤਰੱਕੀ ਲਈ ਬਹੁਤ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਸਨ। ਸ੍ਰੀ ਯਸ਼ ਦੇ ਇਸੇ ਯੋਗਦਾਨ ਨੂੰ ਸਲਾਮ ਕਰਨ ਲਈ ਉਨ੍ਹਾਂ ਦਾ ਬੁੱਤ ਸ਼ਹਿਰ ਦੇ ਕੇਂਦਰ ’ਚ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ਾਲ ਸੂਰੀ, ਵਿਪੁੱਲ ਸਹਿਗਲ, ਸੁਮਨ ਸਹਿਗਲ, ਵਿਨੇ ਚੱਢਾ, ਵਿਜੇ ਚੱਢਾ, ਰਾਜਨ ਸ਼ਾਰਦਾ, ਮਕਰਨ ਨਾਰਵੇਕਰ, ਰਿਧਿਆ ਨਾਰਵੇਕਰ, ‘ਦੈਨਿਕ ਉੱਤਮ ਹਿੰਦੂ’ ਅਖ਼ਬਾਰ ਦੇ ਮੁੱਖ ਸੰਪਾਦਕ ਸ੍ਰੀ ਇਰਵਿਨ ਖੰਨਾ, ਅਰਵਿੰਦ ਚੋਪੜਾ, ਸੀਮਾ ਚੋਪੜਾ, ਭਾਜਪਾ ਆਗੂ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸੁਰਿੰਦਰ ਚੌਧਰੀ, ਸੁਰਿੰਦਰ ਸੇਠ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਅਮਰੀ, ਪੂਰਨੀਮਾ ਬੇਰੀ, ਪਰਮਿੰਦਰ ਬੇਰੀ, ਡਾ. ਯੂ.ਐੱਸ. ਘਈ, ਸਾਬਕਾ ਸਾਂਸਦ ਸੁਸ਼ੀਲ ਰਿੰਕੂ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਰਜਨ ਤ੍ਰੇਹਨ ਨੇ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕਾਰੋਬਾਰੀਆਂ ਨੂੰ ਸਿਡਬੀ ਦੀਆਂ ਕਰਜ਼ਾ ਯੋਜਨਾਵਾਂ ਬਾਰੇ ਜਾਣੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।