03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜ਼ਿਲ੍ਹਾ ਜਲੰਧਰ ਦੇ ਲੜਕੇ ਖੋ-ਖੋ ’ਚ ਪੰਜਾਬ ਪੱਧਰ ’ਤੇ ਬਣੇ ਚੈਂਪੀਅਨ

ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਜੂਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਜੋ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ।

ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ ਤੇ ਮੰਚ ’ਤੇ ਹਾਜ਼ਰ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ, ਸੂਬਾ ਸਿੰਘ ਅਤੇ ਹੋਰ। ਤਸਵੀਰ-ਜੀ. ਪੀ. ਸਿੰਘ 03-11-2026
ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਜੂਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਜੋ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ। ਚੈਂਪੀਅਨਸ਼ਿਪ ’ਚ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਗੁਰਭੇਜ ਸਿੰਘ ਮੈਂਬਰ ਇੰਚਾਰਜ ਪ੍ਰਬੰਧਕ ਕਮੇਟੀ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਨੇ ਦੱਸਿਆ ਕਿ ਲੜਕਿਆਂ ’ਚ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਕਪਤਾਨ ਵਨੀਤ ਕੁਮਾਰ ਦੀ ਅਗਵਾਈ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪੱਧਰ ’ਤੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਉਪ ਜੇਤੂ ਜ਼ਿਲ੍ਹਾ ਪਟਿਆਲਾ ਤੇ ਤੀਸਰੇ ਸਥਾਨ ’ਤੇ ਜ਼ਿਲ੍ਹਾ ਮੁਕਤਸਰ ਤੇ ਜ਼ਿਲ੍ਹਾ ਕਪੂਰਥਲਾ ਦੀਆਂ ਟੀਮਾਂ ਰਹੀਆਂ। ਇਸੇ ਤਰ੍ਹਾਂ ਲੜਕੀਆਂ ਵਰਗ ’ਚ ਜ਼ਿਲ੍ਹਾ ਪਟਿਆਲਾ ਜੇਤੂ, ਜ਼ਿਲ੍ਹਾ ਮੁਕਤਸਰ ਉਪ-ਜੇਤੂ, ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਜਲੰਧਰ ਦੇ ਲੜਕੇ ਟੀਮ ਦੇ ਕੋਚ ਸੁਰੇਸ਼ ਕੁਮਾਰ ਅਤੇ ਮੈਨੇਜਰ ਜਗਜੀਤ ਸਿੰਘ ਸਨ।ਜ਼ਿਲ੍ਹਾ ਜਲੰਧਰ ਲੜਕੀਆਂ ਦੀ ਟੀਮ ਦੇ ਕੋਚ ਰਜਿੰਦਰ ਕੁਮਾਰ ਤੇ ਮੈਨੇਜਰ ਮੈਡਮ ਸੁਮਨ ਸਨ। ਜ਼ਿਲ੍ਹਾ ਜਲੰਧਰ ਦੀਆਂ ਦੋਵੇਂ ਜੇਤੂ ਟੀਮਾਂ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਗੁਰਦੇਵ ਸਿੰਘ ਕੰਬੋਜ ਜ਼ਿਲ੍ਹਾ ਪ੍ਰਧਾਨ, ਸੌਰਵ ਰਾਜ ਸ਼ਰਮਾ ਉਪ ਪ੍ਰਧਾਨ, ਨਵੀਨ ਸੋਰੀ ਵਿਤ ਸਕੱਤਰ, ਗੁਰਚਰਨ ਸਿੰਘ ਹਲਕਾ ਇੰਚਾਰਜ ਐਜੂਕੇਸ਼ਨ ਵਿੰਗ ਆਦਮਪੁਰ, ਜਤਿੰਦਰ ਕੁਮਾਰ, ਸੰਦੀਪ ਕੁਮਾਰ, ਨਿਰਮਲ ਸੈਣੀ, ਅਸ਼ਵਨੀ ਕੁਮਾਰ, ਅਵਤਾਰ ਰਾਮ, ਦਿਨੇਸ਼ ਕੁਮਾਰ ਸ਼ਰਮਾ ਜਨਰਲ ਸਕੱਤਰ ਖੋ-ਖੋ ਐਸੋਸੀਏਸ਼ਨ ਕਪੂਰਥਲਾ,ਦੀਪਕ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਤੇ ਸ਼ੀਤਲ ਅੰਗੁਰਾਲ ਦੀ ਅਗਵਾਈ ’ਚ ਦਰਜਨਾਂ ਨੌਜਵਾਨ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਅਰਜਨ ਤ੍ਰੇਹਨ ਨੇ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।