ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੇੜਲੇ ਪਿੰਡ ਖਾਜਾਖੇੜਾ 'ਚ ਬੀਤੀ 26 ਅਪਰੈਲ ਨੂੰ ਘਰ ਦੇ ਬਾਹਰ ਬੈਠੇ ਇੱਕ ਨੌਜਵਾਨ ਨੂੰ ਕਾਰ ਨਾਲ ਦਰੜ ਕੇ ਮਾਰਨ ਦੇ ਮਾਮਲੇ 'ਚ ਪੁਲਿਸ ਨੇ ਚੌਥੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ, ਦੀ ਪਛਾਣ ਜਸਵਿੰਦਰ ਸਿੰਘ ਊਰਫ ਜੱਸੂ ਵਾਸੀ ਗਰੂ ਤੇਗ ਬਹਾਦਰ ਨਗਰ ਸਿਰਸਾ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਦਰ ਥਾਣੇ ਦੇ ਇੰਚਾਰਜ ਸ਼ਿਵਮ ਯਾਦਵ ਨੇ ਦੱਸਿਆ ਹੈ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਮਲੇ 'ਚ ਪਿੰਡ ਵਾਸੀ ਸਾਗਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ | ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਮਿ੍ਤਕ ਸੋਨੂੰ ਆਪਣੇ ਪਰਿਵਾਰ ਨਾਲ ਘਰ ਦੇ ਬਾਹਰ ਬੈਠਾ ਸੀ ਤਾਂ ਕੁਝ ਨੌਜਵਾਨ ਪਹਿਲਾਂ ਮੋਟਰਸਾਈਕਲ 'ਤੇ ਆ ਕੇ ਰੇਕੀ ਕੀਤੀ ਤੇ ਬਾਅਦ 'ਚ ਕਾਰ ਲਿਆ ਕੇ ਘਰ ਦੇ ਬਾਹਰ ਬੈਠੇ ਸੋਨੂੰ ਨੂੰ ਕਾਰ ਨਾਲ ਦਰੜ ਦਿੱਤਾ | ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਰੰਜਿਸ਼ ਦਾ ਕਾਰਨ ਇੱਕ ਵਿਆਹ ਸਮਾਗਮ 'ਚ ਨੈਪਕਿਨ ਨੂੰ ਲੈ ਕੇ ਹੋਇਆ ਝੱਗੜਾ ਸੀ | ਉਹਨਾਂ ਦੱਸਿਆ ਹੈ ਕਿ ਇਸ ਮਾਮਲੇ 'ਚ ਤਿੰਨ ਮੁਲਜ਼ਮ ਗੁਰਜੋਤ, ਰਵੀ ਅਤੇ ਵਿਕਰਮਜੀਤ ਉਰਫ਼ ਵਿੱਕਾ ਨੂੰ ਪੁਲਿਸ ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕੀ ਹੈ |