24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਐਸ.ਪੀ. ਨਿਕਿਤਾ ਖੱਟਰ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ ’ਚ ‘ਤ੍ਰਿਵੇਣੀ’ ਲਗਾਈ

ਫ਼ਤਿਹਾਬਾਦ, 24 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪੁਲਿਸ ਸ਼ਹੀਦੀ ਦਿਵਸ ਪੰਦ੍ਹਰਵਾੜੇ ਦੇ ਹਿੱਸੇ ਵਜੋਂ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸਨਮਾਨ ਦੇਣ ਲਈ ਸਥਾਨਕ ਸ਼ਹਿਰੀ ਪੁਲਿਸ ਥਾਣੇ ’ਚ ‘ਤ੍ਰਿਵੇਣੀ’ ਲਗਾਈ ਗਈ। ਐਸ.

ਅਜੀਤ ਡੈਸਕ 25-10-2026
ਫ਼ਤਿਹਾਬਾਦ, 24 ਅਕਤੂਬਰ (ਹਰਬੰਸ ਸਿੰਘ ਮੰਡੇਰ)- ਪੁਲਿਸ ਸ਼ਹੀਦੀ ਦਿਵਸ ਪੰਦ੍ਹਰਵਾੜੇ ਦੇ ਹਿੱਸੇ ਵਜੋਂ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸਨਮਾਨ ਦੇਣ ਲਈ ਸਥਾਨਕ ਸ਼ਹਿਰੀ ਪੁਲਿਸ ਥਾਣੇ ’ਚ ‘ਤ੍ਰਿਵੇਣੀ’ ਲਗਾਈ ਗਈ। ਐਸ.ਪੀ. ਨਿਕਿਤਾ ਖੱਟਰ ਨੇ ਬੂਟੇ ਲਗਾਏ ਤੇ ਸਵਰਗੀ ਹੈੱਡ ਕਾਂਸਟੇਬਲ ਸਰਜੈਂਟ ਸਿੰਘ ਤੇ ਕਾਂਸਟੇਬਲ ਮਹਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬਹਾਦਰ ਕਰਮਚਾਰੀਆਂ ਵਲੋਂ ਦਿੱਤੀ ਗਈ ਮਹਾਨ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਿੰਮਤ, ਫ਼ਰਜ਼ ਦੀ ਭਾਵਨਾ ਤੇ ਦੇਸ਼ ਸੇਵਾ ਪ੍ਰਤੀ ਸਮਰਪਣ ਲਈ ਪ੍ਰੇਰਿਤ ਕਰਦੀ ਰਹੇਗੀ। ਡੀ.ਐਸ.ਪੀ. ਜਗਦੀਸ਼ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਐਸ.ਪੀ. ਦਾ ਸਵਾਗਤ ਕੀਤਾ। ਪੁਲਿਸ ਰਿਕਾਰਡ ਅਨੁਸਾਰ ਹੈੱਡ ਕਾਂਸਟੇਬਲ ਸਰਜੈਂਟ ਸਿੰਘ 21 ਅਪ੍ਰੈਲ 2008 ਨੂੰ ਅਪਰਾਧੀਆਂ ਦਾ ਪਿੱਛਾ ਕਰਦੇ ਸਮੇਂ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਕਾਂਸਟੇਬਲ ਮਹਿੰਦਰ ਸਿੰਘ ਨੇ 26 ਜੁਲਾਈ 1991 ਨੂੰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਐਸ.ਪੀ . ਨਿਕਿਤਾ ਖੱਟਰ ਨੇ ਕਿਹਾ ਕਿ ਪੁਲਿਸ ਦੀ ਵਰਦੀ ਸਮਾਜ ਦੀ ਸੁਰੱਖਿਆ ਤੇ ਫ਼ਰਜ਼ ਪ੍ਰਤੀ ਡੂੰਘੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿਚ ਲਗਾਈ ਗਈ ਤ੍ਰਿਵੇਣੀ ਜਿੱਥੇ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਯਾਦ ਦਿਵਾਉਂਦੀ ਹੈ ਉੱਥੇ ਹੀ ਇਹ ਵਾਤਾਵਰਣ ਸੰਭਾਲ ਦਾ ਸੁਨੇਹਾ ਵੀ ਦਿੰਦੀ ਹੈ। ਇਸ ਮੌਕੇ ਐਸ.ਐੱਚ.ਓ. ਸਬ-ਇੰਸਪੈਕਟਰ ਸੰਜੇ ਕੁਮਾਰ ਤੇ ਹੋਰ ਪੁਲਿਸ ਕਰਮਚਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ, ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।