25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੰਦੜ੍ਹ ਕਲਾਂ ਦੀ ਪਰਾਲੀ ਫ਼ੈਕਟਰੀ ਵਿੱਚ ਮਸ਼ੀਨਾਂ ਨੂੰ ਲੱਗੀ ਅੱਗ <br/>

ਅਜੀਤ ਡੈਸਕ 18-05-2026

ਟੋਹਾਣਾ, 17 ਮਈ (ਮਨਜੀਤ ਸਿੰਘ) - ਪਿੰਡ ਚੰਦੜ੍ਹ ਕਲਾਂ ਵਿਖੇ ਠਰਵਾ ਰੋਡ 'ਤੇ ਸਥਿਤ ਪਰਾਲੀ ਤੋਂ ਫਿਊਲ ਟਿੱਕੀਆਂ ਬਣਾਉਣ ਵਾਲੀ ਫ਼ੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ | ਅੱਗ ਲੱਗਣ ਦੀ ਸੂਚਨਾ ਕਰੀਬ ਸਵਾ ਚਾਰ ਵਜੇ ਪ੍ਰਾਪਤ ਹੋਈ, ਜਿਸ ਤੋਂ ਬਾਅਦ ਫ਼ੈਕਟਰੀ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ | ਫ਼ੈਕਟਰੀ ਸੰਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫ਼ੈਕਟਰੀ ਵਿੱਚ ਪਰਾਲੀ ਤੋਂ ਬਾਇਓ ਫਿਊਲ ਟਿੱਕੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਸਰਕਾਰੀ ਬੋਇਲਰਾਂ ਵਿੱਚ ਕੋਇਲੇ ਦੇ ਵਿਕਲਪ ਵਜੋਂ ਵਰਤੀ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਅੱਜ ਫ਼ੈਕਟਰੀ ਦੀਆਂ ਮਸ਼ੀਨਾਂ ਬੰਦ ਸਨ ਅਤੇ ਮਿਸਤਰੀ ਵੀ ਆਰਾਮ ਲਈ ਭੇਜੇ ਹੋਏ ਸਨ | ਦਿਨ ਜਾਂ ਰਾਤ ਕਿਸੇ ਵੀ ਸਮੇਂ ਮਸ਼ੀਨਾਂ ਨਹੀਂ ਚਲ ਰਹੀਆਂ ਸਨ | ਉਨ੍ਹਾਂ ਕਿਹਾ ਕਿ ਫ਼ੈਕਟਰੀ ਦੇ ਕਰਮਚਾਰੀ ਦਫ਼ਤਰ ਵਿੱਚ ਬੈਠੇ ਹੋਏ ਸਨ ਕਿ ਕਰੀਬ 3 ਵਜੇ ਧੂੰਆਂ ਅਤੇ ਅੱਗ ਦਿਖਾਈ ਦਿੱਤੀ | ਸ਼ੁਰੂ ਵਿੱਚ ਲੱਗਾ ਕਿ ਸ਼ਾਇਦ ਕਿਸੇ ਟਰੈਕਟਰ ਜਾਂ ਬਾਹਰੀ ਹਿੱਸੇ ਵਿੱਚ ਅੱਗ ਲੱਗੀ ਹੋਵੇ, ਪਰ ਕੁੱਝ ਹੀ ਸਮੇਂ ਵਿੱਚ ਅੱਗ ਨੇ ਫ਼ੈਕਟਰੀ ਅੰਦਰ ਲੱਗੀਆਂ ਮਸ਼ੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ | ਅੱਗ ਕਾਰਨ ਫ਼ੈਕਟਰੀ ਵਿੱਚ ਮਸ਼ੀਨਾਂ, ਤਿਆਰ ਮਾਲ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ | ਫ਼ੈਕਟਰੀ ਮਾਲਕ ਮੁਤਾਬਕ ਅੱਗ ਨਾਲ ਹੋਏ ਨੁਕਸਾਨ ਸਬੰਧੀ ਅਜੇ ਕੁੱਝ ਵੀ ਵੇਰਵਾ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ |

ਪਿਛਲੀ ਖ਼ਬਰ ਡੱਬਵਾਲੀ 'ਚ ਬਿਜਲੀ ਦੀ 'ਹਵਾਈ ਕ੍ਰਾਸਿੰਗ' ਦੀ ਉਲਝਣ ਖ਼ਤਮ <br/> ਅਗਲੀ ਖ਼ਬਰ ਸੀ.ਆਈ.ਏ. ਇੰਚਾਰਜ ਮੁਅੱਤਲ: ਵਾਇਰਲ ਮਾਮਲੇ ਵਿੱਚ 'ਖਾਕੀ' ਦੀ ਕਿਰਕਿਰੀ ਤੇ ਵਿਭਾਗ 'ਚ ਹਲਚਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।