ਮੁਹਾਲੀ, 25 ਅਕਤੂਬਰ - ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪੰਜਾਬ ਪਹੁੰਚ ਗਈ ਹੈ। ਮੁਹਾਲੀ ਦੇ ਸ਼ਹੀਦ ਏ ਆਜ਼ਮ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਪਰ ਕੋਰੀਆਈ ਟੀਮ ਦਾ ਢੋਲ ਦੀ ਥਾਪ ਉੱਤੇ ਭੰਗੜੇ ਨਾਲ ਸਵਾਗਤ ਹੋਇਆ। ਪੰਜਾਬੀ ਦੀ ਰਵਾਇਤੀ ਫੁਲਕਾਰੀ ਨਾਲ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਹੁਣ ਪਹੁੰਚ ਗਈਆਂ ਹਨ ਅਤੇ ਹਾਕੀ ਦੇ ਮਹਾਂਕੁੰਭ ਲਈ ਹੁਣ ਮੰਚ ਪੂਰੀ ਤਰ੍ਹਾਂ ਸਜ ਗਿਆ ਹੈ।
ਤਾਜ਼ਾ ਖ਼ਬਰਾਂ
Free
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪਹੁੰਚੀ ਪੰਜਾਬ, ਹੋਇਆ ਭਰਵਾਂ ਸਵਾਗਤ
ਮੁਹਾਲੀ, 25 ਅਕਤੂਬਰ - ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ...
ਅਜੀਤ ਡੈਸਕ
25-10-2026