25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੀ.ਆਈ.ਏ. ਇੰਚਾਰਜ ਮੁਅੱਤਲ: ਵਾਇਰਲ ਮਾਮਲੇ ਵਿੱਚ 'ਖਾਕੀ' ਦੀ ਕਿਰਕਿਰੀ ਤੇ ਵਿਭਾਗ 'ਚ ਹਲਚਲ

ਅਜੀਤ ਡੈਸਕ 18-05-2026
ਡੱਬਵਾਲੀ, 17 ਮਈ (ਇਕਬਾਲ ਸਿੰਘ ਸ਼ਾਂਤ)-ਨਸ਼ਾ ਬਰਾਮਦਗੀ ਨਾਲ ਜੁੜੇ ਮਾਮਲੇ ਵਿੱਚ ਘਿਰੇ ਡੱਬਵਾਲੀ ਸੀ.ਆਈ.ਏ. ਇੰਚਾਰਜ ਦੀ ਮੁਅੱਤਲੀ ਤੋਂ ਬਾਅਦ ਪੁਲਿਸ ਮਹਿਕਮੇ 'ਚ ਹੜਕੰਪ ਮਚ ਗਿਆ ਹੈ | ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਮਗਰੋਂ ਵਿਭਾਗੀ ਪੱਧਰ 'ਤੇ ਚੌਕਸੀ ਤੇ ਬਚਾਅ ਦਾ ਦੌਰ ਤੇਜ਼ ਹੋ ਗਿਆ | ਅੱਜ ਸ਼ਾਮ ਜ਼ਿਲ੍ਹਾ ਪੁਲਿਸ ਡੱਬਵਾਲੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਾਰਵਾਈ ਨੂੰ ਨਿਰਪੱਖ ਜਾਂਚ ਲਈ ਆਮ ਵਿਭਾਗੀ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਦੱਸਿਆ ਗਿਆ, ਪਰ ਕਰੀਬ 19 ਮਿੰਟਾਂ ਬਾਅਦ ਹੀ ਦੂਜਾ ਬਿਆਨ ਜਾਰੀ ਕਰਕੇ ਪਹਿਲੇ ਨੋਟ ਨੂੰ ਰੱਦ ਕਰ ਦਿੱਤਾ ਗਿਆ | ਕੱਲ੍ਹ ਰਾਤ ਤੋਂ ਹੀ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਇਹ ਮਾਮਲਾ ਤੇਜ਼ੀ ਨਾਲ ਦੌੜ ਰਿਹਾ ਹੈ | ਇਸ ਦੌਰਾਨ ਮੀਡੀਆ ਵੱਲੋਂ ਵਿਭਾਗੀ ਪੱਖ ਲੈਣ ਦੀਆ ਕੋਸ਼ਿਸ਼ਾਂ ਤਹਿਤ ਕੀਤੇ ਰਾਬਤੇ 'ਚ ਉੱਚ ਅਧਿਕਾਰੀ ਫੋਨ ਕਾਲਾਂ ਦਾ ਜਵਾਬ ਦੇਣ ਜਾਂ ਟਿੱਪਣੀ ਕਰਨ ਤੋਂ ਾ ਕਤਰਾਉਂਦੇ ਨਜ਼ਰ ਆਏ | ਸਮੁੱਚੇ ਵਾਇਰਲ ਘਟਨਾਕ੍ਰਮ ਨੇ ਪੁਲਿਸ ਤੰਤਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਸੂਤਰਾਂ ਮੁਤਾਬਕ, ਸੀ.ਆਈ.ਏ. ਇੰਚਾਰਜ 'ਤੇ ਇੱਕ ਸ਼ਰਾਬ ਠੇਕੇਦਾਰ ਦੇ ਦਫ਼ਤਰ ਵਿੱਚ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਰਖਵਾਉਣ ਅਤੇ ਬਾਅਦ ਵਿੱਚ ਉਸਨੂੰ ਹਟਵਾਉਣ ਦੇ ਗੰਭੀਰ ਦੋਸ਼ ਹਨ | ਚਰਚਾ ਹੈ ਕਿ ਇੱਕ ਪੁਲਿਸ ਕਰਮੀ ਵੱਲੋਂ ਕੀਤੇ ਗਏ ਕਥਿਤ ਸਟਿੰਗ ਤੋਂ ਬਾਅਦ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਿਆ | ਉੱਧਰ, ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵਿਆਂ ਅਨੁਸਾਰ ਮੁਅੱਤਲ ਇੰਚਾਰਜ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ | ਉਨ੍ਹਾਂ ਸ਼ਿਕਾਇਤ ਕਰਤਾ ਕਰਮਚਾਰੀ ਨੂੰ ਕਥਿਤ ਅਪਰਾਧਿਕ ਰਿਕਾਰਡ ਨਾਲ ਦੱਸਦੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ | ਨਾਲ ਹੀ ਠੇਕੇਦਾਰ ਨਾਲ ਸਬੰਧਾਂ ਤੋਂ ਇਨਕਾਰ ਕੀਤਾ ਹੈ | ਪੁਲਿਸ ਬੁਲਾਰੇ ਵੱਲੋਂ ਬਾਅਦ ਵਿੱਚ ਨਵਾਂ ਸੁਨੇਹਾ ਜਾਰੀ ਕਰਕੇ ਪਹਿਲਾਂ ਜਾਰੀ ਪ੍ਰੈਸ ਨੋਟ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ | ਸੂਤਰ ਦੱਸਦੇ ਹਨ ਕਿ ਖੇਤਰ ਵਿੱਚ ਸਥਾਨਕ ਪੁਲਿਸ ਤੰਤਰ ਦਾ ਪ੍ਰਭਾਵ ਲੰਬੇ ਸਮੇਂ ਤੋਂ ਖਾਸਾ ਮਜ਼ਬੂਤ ਮੰਨਿਆ ਜਾਂਦਾ ਹੈ | ਬਾਹਰੀ ਅਧਿਕਾਰੀਆਂ ਨੂੰ ਇੱਥੇ ਆਪਣੇ ਭਰੋਸੇਯੋਗ ਸੂਤਰ ਬਣਾਉਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਉਸ ਦੌਰਾਨ ਕਈ ਵਾਰ ਉਨ੍ਹਾਂ ਦੇ ਤਬਾਦਲੇ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਂਦੀ ਹੈ | ਫਿਰ ਉਹ ਪੁਰਾਣੇ ਕਾਬਜ਼ ਚਿਹਰੇ ਅਤੇ ਉਨ੍ਹਾਂ ਦੇ ਸਾਹਮਣੇ ਨਵੇਂ ਸਾਹਿਬ ਬੈਠੇ ਨਜ਼ਰ ਆਉਂਦੇ ਹਨ |
ਪਿਛਲੀ ਖ਼ਬਰ ਚੰਦੜ੍ਹ ਕਲਾਂ ਦੀ ਪਰਾਲੀ ਫ਼ੈਕਟਰੀ ਵਿੱਚ ਮਸ਼ੀਨਾਂ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਡੱਬਵਾਲੀ ਖੇਤਰ ਦੇ ਦੋ ਵਿਅਕਤੀ ਜ਼ਿਲ੍ਹਾ ਗੰਗਾਨਗਰ 'ਚ 2 ਕਿਲੋ ਅਫ਼ੀਮ ਸਮੇਤ ਗਿ੍ਫ਼ਤਾਰ, ਕਾਰ ਜ਼ਬਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।