ਨਵੀਂ ਦਿੱਲੀ, 29 ਜਨਵਰੀ (ਮਿਸਰਦੀਪ ਭਾਟੀਆ)-ਸਰਵੋਦਿਆ ਸਹਿ-ਸਿੱਖਿਆ ਵਿਦਿਆਲਿਆ ਕੇਸ਼ਵਪੁਰਮ, ਨਵੀਂ ਦਿੱਲੀ ਵਿਖੇ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ | ਵਜ਼ੀਰਪੁਰ ਵਿਧਾਨ ਸਭਾ ਖੇਤਰ ਦੀ ਐਮ.ਐਲ.ਏ. ਪੂਨਮ ਸ਼ਰਮਾ ਮੁੱਖ ਮਹਿਮਾਨ ਵਜੋਂ ਅਤੇ ਜ਼ੋਨ 11 ਦੇ ਡਿਪਟੀ ਡਾਇਰੈਕਟਰ ਯੋਗੇਸ਼ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ | ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਨਾਲ ਭਰਪੂਰ ਦੇਸ਼ ਭਗਤੀ ਅਤੇ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤੇ | ਪੋ੍ਰਗਰਾਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਬੋਰਡ ਕਲਾਸਾਂ ਵਿਚ ਸੌ ਫ਼ੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਯਾਦਗਾਰ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ | ਸਮਾਜ ਸੇਵੀ ਅਤੇ ਸੀਨੀਅਰ ਭਾਜਪਾ ਨੇਤਾ ਸੰਦੀਪ ਸਿੰਘ ਚੌਟਾਲਾ ਅਤੇ ਅਨਿਲ ਸ਼ਰਮਾ ਤੋਂ ਇਲਾਵਾ ਨਾਰੰਗ ਕਾਲੋਨੀ ਤਿ੍ਨਗਰ ਦੇ ਮੁਖੀ ਅਤੇ ਰਾਮਪੁਰਾ ਸਕੂਲ ਦੇ ਮੁਖੀ ਅਰੋੜਾ ਜੀ ਨੇ ਵੀ ਸ਼ਮੂਲੀਅਤ ਕੀਤੀ | ਪੋ੍ਰਗਰਾਮ ਦੇ ਅੰਤ ਵਿਚ ਸਕੂਲ ਦੇ ਮੁਖੀ ਅਜੀਤ ਸਿੰਘ ਮਲਿਕ ਨੇ ਆਏ ਮਹਿਮਾਨਾਂ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਇਨਾਮ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ |