13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਦਿੱਲੀ ਦੇ 4 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ, ਪੁਲਿਸ ਜਾਂਚ ਕਰ ਰਹੀ

ਅਜੀਤ ਡੈਸਕ 30-01-2026
ਨਵੀਂ ਦਿੱਲੀ, 29 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਚਾਰ ਪ੍ਰਾਈਵੇਟ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਹਨ | ਇਨ੍ਹਾਂ ਵਿਚ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ | ਹਾਲਾਂਕਿ ਪੁਲਿਸ ਨੂੰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ | ਦਿੱਲੀ ਕੈਂਟ ਏਰੀਆ ਦੇ ਲੋਰੇਟੋ ਕਾਨਵੈਂਟ ਸਕੂਲ ਨੂੰ ਸਵੇਰੇ 8.22 ਵਜੇ ਇਕ ਧਮਕੀ ਭਰਿਆ ਫੋਨ ਆਇਆ | ਇਸ ਤੋਂ ਬਾਅਦ ਸਵੇਰੇ 9.18 ਵਜੇ ਸੀ.ਆਰ. ਪਾਰਕ ਦੇ ਡੌਨ ਬੋਸਕੋ ਸਕੂਲ ਵਿਚ ਵੀ ਇਸੇ ਤਰ੍ਹਾਂ ਦਾ ਫੋਨ ਆਇਆ | ਆਨੰਦ ਨਿਕੇਤਨ ਦੇ ਕਾਰਮਲ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ | ਸਕੂਲ ਨੂੰ 9.22 ਵਜੇ ਧਮਕੀ ਭਰਿਆ ਈ-ਮੇਲ ਮਿਲਿਆ | ਦਵਾਰਕਾ ਦੇ ਸੈਕਟਰ 23 ਦੇ ਕਾਰਮਲ ਸਕੂਲ ਨੂੰ ਵੀ 9.25 ਮਿੰਟ 'ਤੇ ਅਜਿਹਾ ਹੀ ਈ-ਮੇਲ ਮਿਲਿਆ | ਲੋਰੇਟੋ ਕਾਨਵੈਂਟ, ਡੌਨ ਬੋਸਕੋ, ਆਨੰਦ ਨਿਕੇਤਨ ਕਾਰਮਲ ਸਕੂਲ ਅਤੇ ਦਵਾਰਕਾ ਕਾਰਮਲ ਸਕੂਲ ਵਿਚ ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਮੌਕੇ 'ਤੇ ਸਕੂਲਾਂ ਵਿਚ ਪਹੁੰਚ ਗਈਆਂ | ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ | 28 ਜਨਵਰੀ ਨੂੰ ਗੁਰੂਗ੍ਰਾਮ ਦੇ 13 ਵੱਡੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ |

ਪਿਛਲੀ ਖ਼ਬਰ ਸਰਵੋਦਿਆ ਸਹਿ-ਸਿੱਖਿਆ ਵਿਦਿਆਲਿਆ ਕੇਸ਼ਵਪੁਰਮ ਵਿਖੇ ਸਕੂਲ ਦਾ ਸਮਾਗਮ ਕਰਵਾਇਆ ਅਗਲੀ ਖ਼ਬਰ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਤੇ 'ਕੂੰਜਾਂ ਕੁਰਲਾਉਂਦੀਆਂ' ਪੁਸਤਕ ਦਾ ਲੋਕ ਅਰਪਣ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।