13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਤੇ 'ਕੂੰਜਾਂ ਕੁਰਲਾਉਂਦੀਆਂ' ਪੁਸਤਕ ਦਾ ਲੋਕ ਅਰਪਣ ਅੱਜ

ਅਜੀਤ ਡੈਸਕ 30-01-2026
ਰਤੀਆ, 29 ਜਨਵਰੀ (ਬੇਅੰਤ ਕੌਰ ਮੰਡੇਰ)-ਲੋਕ ਚੇਤਨਾ ਮੰਚ ਹਰਿਆਣਾ ਵਲੋਂ ਮਹਾਂ ਕਵੀ ਭਾਈ ਸੰਤੋਖ ਸਿੰਘ ਪੁਰਸਕਾਰ ਜੇਤੂ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦੁਆਰਾ ਲਿਖਿਆ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' ਤੇ ਗੋਪਾਲ ਚੰਦ ਕੁਲਰੀਆਂ ਦੁਆਰਾ ਅਨੁਵਾਦਿਤ ਕਿਤਾਬ 'ਕੂੰਜਾਂ ਕੁਰਲਾਉਂਦੀਆਂ' ਕੱਲ੍ਹ ਸ਼ਾਮ 4 ਵਜੇ ਲਾਇਨਜ਼ ਕਲੱਬ ਰਤੀਆ ਟਾਊਨ ਦੀ ਸਰਪ੍ਰਸਤੀ ਹੇਠ ਸਾਹਿਤਕ ਪ੍ਰੋਗਰਾਮ 'ਚ ਲੋਕ ਅਰਪਣ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ | ਜਨਰਲ ਸਕੱਤਰ ਕਿ੍ਸ਼ਨ ਸਿੰਘ ਚਿੱਤਰਕਾਰ ਨੇ ਦੱਸਿਆ ਕਿ ਪ੍ਰਸਿੱਧ ਆਲੋਚਕ ਤੇ ਕਹਾਣੀ ਲੇਖਕ ਨਿਰੰਜਨ ਬੋਹਾ ਇਨ੍ਹਾਂ ਪੁਸਤਕਾਂ 'ਤੇ ਚਰਚਾ ਸਮਾਗਮ 'ਚ ਮੁੱਖ ਬੁਲਾਰੇ ਹੋਣਗੇ | ਵਿਚਾਰ ਚਰਚਾ 'ਚ ਨਾਵਲਕਾਰ ਅਜ਼ੀਜ਼ ਸਰੋਏ, ਕਵੀ ਦਿਲਬਾਗ ਰਿਉਂਦ, ਲੇਖਕ ਗੁਲਾਬ ਸਿੰਘ, ਜਗਜਤਿੰਦਰ ਸਿੰਘ, ਕਵੀ ਮਨਜੀਤ ਸਿੰਘ ਰਤਨਗੜ੍ਹ ਹਿੱਸਾ ਲੈਣਗੇ | ਸਮਾਗਮ 'ਚ ਸਮਾਜ ਸੇਵੀ ਤੇਜਿੰਦਰ ਸਿੰਘ ਅÏਜਲਾ, ਕਲੱਬ ਪ੍ਰਧਾਨ ਹਰਬੀਰ ਸਿੰਘ ਜੌੜਾ, ਜ਼ੋਨ ਚੇਅਰਮੈਨ ਪ੍ਰਦੀਪ ਬਾਂਸਲ, ਰਾਜੂ ਅਰੋੜਾ, ਕੈਪਟਨ ਗੁਰਮੁੱਖ ਸਿੰਘ ਭੁੱਲਰ, ਸੁਰਜੀਤ ਸਿੰਘ ਸ਼ਿਮਲਾਪੁਰੀ ਵਿਸ਼ੇਸ਼ ਮਹਿਮਾਨ ਹੋਣਗੇ |
ਪਿਛਲੀ ਖ਼ਬਰ ਦਿੱਲੀ ਦੇ 4 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ, ਪੁਲਿਸ ਜਾਂਚ ਕਰ ਰਹੀ ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਕੁਰੂਕਸ਼ੇਤਰ ਨੂੰ ਨਸ਼ਾਮੁਕਤ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।