03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਿਰੰਕਾਰ ਦੀ ਰਜ਼ਾ ਵਿਚ ਜੀਊਣਾ ਹੀ ਸੱਚੀ ਸਾਧਨਾ ਹੈ - ਮਾਤਾ ਸੁਦੀਕਸ਼ਾ

ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਮਿਸਰਦੀਪ ਭਾਟੀਆ)-'ਨਿਰੰਕਾਰ ਦੀ ਰਜ਼ਾ ਵਿਚ ਜੀਵਨ ਜੀਉਣਾ ਹੀ ਸੱਚੀ ਸਾਧਨਾ ਹੈ |' ਇਹ ਬਚਨ ਮਾਤਾ ਸੁਦੀਕਸ਼ਾ ਮਹਾਰਾਜ ਨੇ ਨਵੇਂ ਸਾਲ ਦੇ ਸ਼ੁੱਭ ਅਵਸਰ 'ਤੇ ਨਿਰੰਕਾਰੀ ਚੌਕ, ਬੁਰਾੜੀ ਰੋਡ ਦਿੱਲੀ ਵਿਖੇ ਆਯੋਜਿਤ ਸਮਾਗਮ ਦੌਰਾਨ ਪ੍ਰਗਟ ਕੀਤੇ | ਇਸ ਸਤਿਸੰਗ ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ |
ਮਾਤਾ ਸੁਦੀਕਸ਼ਾ ਮਹਾਰਾਜ ਨੇ ਸਤਿਸੰਗ ਵਿਚ ਫ਼ਰਮਾਇਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਨੂੰ ਸੰਤਾਂ ਦੇ ਬਚਨ ਸੁਣਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦਾ ਮੌਕਾ ਦਿੰਦਾ ਹੈ ਜਿੱਥੇ ਸੰਸਾਰ ਨਵੇਂ ਸਾਲ ਦੀ ਸ਼ੁਰੂ ਮੌਜ਼-ਮਸਤੀ ਨਾਲ ਕਰਦਾ ਹੈ, ਉਥੇ ਸੰਤ ਸੱਚ ਅਤੇ ਸਤਿਸੰਗ ਦਾ ਰਾਹ ਚੁਣਦੇ ਹਨ | ਸੰਤ ਆਤਮ-ਮੰਥਨ ਰਾਹੀਂ ਸਕਾਰਾਤਮਕ ਪਰਿਵਰਤਨ ਲਿਆਉਂਦੇ ਹਨ | ਸਤਿਗੁਰੂ ਮਾਤਾ ਨੇ ਕਿਹਾ ਕਿ ਇਕ ਭਗਤ ਦੀ ਇਹੀ ਕਾਮਨਾ ਹੁੰਦੀ ਹੈ ਕਿ ਹਰ ਨਵਾਂ ਸਾਲ ਉਸ ਨੂੰ ਪਹਿਲਾਂ ਨਾਲੋਂ ਵੱਧ ਸੇਵਾ, ਸਿਮਰਨ ਅਤੇ ਸਤਿਸੰਗ ਨਾਲ ਜੋੜੇ, ਨਾਲ ਹੀ ਉਹ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਏ | ਜਦੋਂ ਜੀਵਨ ਆਪ ਹੀ ਸੰਦੇਸ਼ ਬਣ ਜਾਵੇ ਅਤੇ ਕਰਮ ਸ਼ਬਦਾਂ ਨਾਲੋਂ ਵੱਧ ਬੋਲਣ ਲੱਗ ਪੈਣ ਤਦੋਂ ਹੀ ਸੱਚੀ ਸਾਧਨਾ ਦਾ ਸਰੂਪ ਪ੍ਰਗਟ ਹੁੰਦਾ ਹੈ | ਪੂਰੀ ਚੇਤਨ ਅਵਸਥਾ ਵਿਚ ਨਿਰੰਕਾਰ ਦੇ ਅਹਿਸਾਸ ਨਾਲ ਜੀਊਣਾ ਹੀ ਅਸਲ ਜੀਵਨ ਹੈ | ਜਦੋਂ ਮਨ ਵਿਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕੱਲ੍ਹ ਵੀ ਦਾਤਾਰ ਦੀ ਰਜ਼ਾ ਸੀ ਅਤੇ ਅੱਜ ਵੀ ਉਸ ਦੀ ਕ੍ਰਿਪਾ ਹੈ ਤਾਂ ਚਿੰਤਾ ਆਪਣੇ ਆਪ ਮਿਟ ਜਾਂਦੀ ਹੈ ਅਤੇ ਜੀਵਨ ਸੁਖਦ ਤੇ ਸੰਤੁਲਿਤ ਬਣ ਜਾਂਦਾ ਹੈ |ਨਵਾਂ ਸਾਲ ਸਿਰਫ਼ ਤਾਰੀਕ ਦੇ ਬਦਲਾਅ ਦਾ ਨਾਂਅ ਨਹੀਂ, ਬਲਕਿ ਪ੍ਰੇਮ, ਮਿੱਠਾਸ, ਨਿਮਰਤਾ ਅਤੇ ਸਮਝ ਨੂੰ ਅਪਣਾਉਣ ਦਾ ਮੌਕਾ ਹੈ | ਮਨਮੁਟਾਅ ਅਤੇ ਵੈਰ-ਵਿਰੋਧ ਤੋਂ ਦੂਰ ਰਹਿ ਕੇ, ਦੂਜਿਆਂ ਦੇ ਭਾਵਾਂ ਨੂੰ ਸਮਝਦਿਆਂ ਦੋਸ਼ਾਂ 'ਤੇ ਪਰਦਾ ਪਾ ਕੇ ਗੁਣਾਂ ਨੂੰ ਅਪਣਾਉਣਾ ਹੀ ਸੱਚੀ ਭਗਤੀ ਹੈ | ਹਰ ਸਾਹ ਨਾਲ ਸਿਮਰਨ ਹੋਵੇ, ਹਰ ਪਲ ਵਿਚ ਨਿਰੰਕਾਰ ਦਾ ਵਾਸ ਹੋਵੇ, ਇਹੀ ਨਵੇਂ ਸਾਲ ਦਾ ਅਸਲ ਅਰਥ ਅਤੇ ਸੰਦੇਸ਼ ਹੈ |
ਪਿਛਲੀ ਖ਼ਬਰ ਪੀ. ਓ. ਸਟਾਫ਼ ਦੀ ਟੀਮ ਵਲੋਂ ਭਗੌੜਾ ਮੁਲਜ਼ਮ ਕਾਬੂ ਅਗਲੀ ਖ਼ਬਰ ਬੰਗਲਾ ਦੇਸ਼ ਸਰਕਾਰ ਨੂੰ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ - ਪੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।