22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

10 ਲੱਖ ਤੋਂ ਵੱਧ ਮੁਫ਼ਤ ਭੋਜਨ ਵੰਡਣ ਵਾਲੇ ਪੰਜਾਬੀ ਪਿਓ-ਧੀ ਦਾ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨ

ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਕਵੈਂਟਰੀ ’ਚ ਲੋੜਵੰਦਾਂ ਨੂੰ ਸਾਲ 2025 ਦੌਰਾਨ 10 ਲੱਖ ਤੋਂ ਵੱਧ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਵਾਲੇ ਸਿੱਖ ਪਿਓ-ਧੀ, ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਧੀ ਅਵਤਾਰ ਕੌਰ ਨੂੰ ਕਵੈਂਟਰੀ ਸਿਟੀ ਕੌਂਸਲ ਵਲੋਂ ਵੱਕਾਰੀ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਨੇ ਸਾਲ 2016 ਵਿਚ ‘ਲੰਗਰ ਏਡ’ ਨਾਂਅ ਦੀ ਸੇਵਾ ਸ਼ੁਰੂ ਕੀਤੀ ਸੀ।

ਅਜੀਤ ਡੈਸਕ 23-11-2026
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਕਵੈਂਟਰੀ ’ਚ ਲੋੜਵੰਦਾਂ ਨੂੰ ਸਾਲ 2025 ਦੌਰਾਨ 10 ਲੱਖ ਤੋਂ ਵੱਧ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਵਾਲੇ ਸਿੱਖ ਪਿਓ-ਧੀ, ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਧੀ ਅਵਤਾਰ ਕੌਰ ਨੂੰ ਕਵੈਂਟਰੀ ਸਿਟੀ ਕੌਂਸਲ ਵਲੋਂ ਵੱਕਾਰੀ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਨੇ ਸਾਲ 2016 ਵਿਚ ‘ਲੰਗਰ ਏਡ’ ਨਾਂਅ ਦੀ ਸੇਵਾ ਸ਼ੁਰੂ ਕੀਤੀ ਸੀ। ਸ਼ੁਰੂਆਤ ’ਚ ਕਵੈਂਟਰੀ ਦੇ ਜੌਬ ਸੈਂਟਰ ਦੇ ਬਾਹਰ ਹਰ ਹਫ਼ਤੇ ਸਿਰਫ਼ 30 ਲੋਕਾਂ ਨੂੰ ਭੋਜਨ ਵੰਡਿਆ ਜਾਂਦਾ ਸੀ, ਪਰ ਅੱਜ ਇਹ ਸੰਸਥਾ ਹੁਣ ਹਰ ਹਫ਼ਤੇ 20,000 ਤੋਂ ਵੱਧ ਲੋਕਾਂ ਲਈ ਮੁਫ਼ਤ ਭੋਜਨ ਮੁਹੱਈਆ ਕਰਵਾ ਰਹੀ ਹੈ। ਖ਼ਾਲਸਾ ਏਡ ਇੰਟਰਨੈਸ਼ਨਲ ਨਾਲ ਜੁੜੀ ਇਹ ਸੰਸਥਾ ਧਰਮ, ਜਾਤ ਜਾਂ ਪਿਛੋਕੜ ਦਾ ਭੇਦਭਾਵ ਕੀਤੇ ਬਿਨਾਂ ਬੇਘਰ, ਗਰੀਬ ਅਤੇ ਮੁਸ਼ਕਲ ਹਾਲਾਤ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਦੀ ਹੈ। ਕਵੈਂਟਰੀ ਦੇ ਲਾਰਡ ਮੇਅਰ ਰੋਜਰ ਬੇਲੀ ਨੇ ਦੋਵਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਸ ਸਾਲਾਂ ਤੋਂ ਵੱਧ ਸਮੇਂ ਦੀ ਨਿਰਸਵਾਰਥ ਸੇਵਾ ਨੇ ਹਜ਼ਾਰਾਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਇੰਦਰਜੀਤ ਸਿੰਘ ਨੇ ਨਾਈਜੀਰੀਆ, ਮਲਾਵੀ, ਭਾਰਤ ਤੇ ਮੋਰੱਕੋ ਵਿਚ ਵੀ ਮਨੁੱਖਤਾ ਦੀ ਸੇਵਾ ਕੀਤੀ ਹੈ, ਜਦਕਿ ਅਵਤਾਰ ਕੌਰ ਵੀ ਤੁਰਕੀ ਤੇ ਗਾਜ਼ਾ ਵਿਚ ਰਾਹਤ ਕਾਰਜਾਂ ਨਾਲ ਜੁੜੇ ਰਹੇ ਹਨ। ਤਸਵੀਰਃ Inderjit Singh London news ਇੰਦਰਜੀਤ ਸਿੰਘ ਤੇ ਬੇਟੀ ਅਵਤਾਰ ਕੌਰ ਦਾ ਸਨਮਾਨ ਕਰਦੇ ਹੋਏ ਮੇਅਰ ਰੋਜਰ ਬੇਲੀ। ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ
ਪਿਛਲੀ ਖ਼ਬਰ ਟੈਕਸਾਸ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ‘ਆਇਸ’ ਨੇ ਹਿਰਾਸਤ ’ਚ ਲਿਆ ਅਗਲੀ ਖ਼ਬਰ ਆਪ੍ਰੇਸ਼ਨ ਕਾਸੋ ਦੌਰਾਨ ਪੁਲਿਸ ਨੇ ਪਿੰਡ ਥਰੀਏਵਾਲ ’ਚ ਦੋ ਵਿਅਕਤੀਆਂ ਤੇ ਇਕ ਔਰਤ ਕੋਲੋਂ ਹੈਰੋਇਨ ਕੀਤੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।