21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੋਰੋਨਾ ਮਹਾਂਮਾਰੀ ਦੌਰਾਨ ਸੁਰੱਖਿਆ ਉਪਕਰਨਾਂ ਦੇ ਨਾਂਅ ’ ਤੇ ਕਰੋੜਾਂ ਦੀ ਠੱਗੀ

ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਨਿੱਜੀ ਸੁਰੱਖਿਆ ਉਪਕਰਨਾਂ (ਪੀ. ਪੀ.

ਅਜੀਤ ਡੈਸਕ 21-10-2026
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਨਿੱਜੀ ਸੁਰੱਖਿਆ ਉਪਕਰਨਾਂ (ਪੀ.ਪੀ.ਈ.) ਦੀ ਸਪਲਾਈ ਕਰਨ ਦੇ ਨਾਂਅ ’ਤੇ ਲੱਖਾਂ ਪੌਂਡ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਜੋਗੇਸ਼ ਭੰਡਾਰੀ (60) ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਪਤਨੀ ਮੀਨਾਕਸ਼ੀ ਭੰਡਾਰੀ (58) ਨੂੰ ਦੋ ਸਾਲ ਦੀ ਮੁਅੱਤਲ ਕੈਦ ਅਤੇ 250 ਘੰਟੇ ਬਿਨਾਂ ਤਨਖ਼ਾਹ ਭਾਈਚਾਰਕ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲਫ਼ਬਰੋ ਇਲਾਕੇ ਨਾਲ ਸੰਬੰਧਿਤ ਇਸ ਜੋੜੇ ਨੂੰ ਜੁਲਾਈ ਵਿਚ ਪੰਜ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਪਾਇਆ ਗਿਆ ਸੀ। ਜੋਗੇਸ਼ ਭੰਡਾਰੀ ਨੂੰ 16 ਅਕਤੂਬਰ ਨੂੰ ਨੌਰਥੈਂਪਟਨ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ।ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਜਾਂਚ ਮੁਤਾਬਕ ਭੰਡਾਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਮੈਡੀਕਲ ਦਸਤਾਨਿਆਂ ਦੀ ਸਪਲਾਈ ਲਈ ਵੱਡੇ ਸੌਦੇ ਕੀਤੇ ਪਰ ਵਾਅਦੇ ਮੁਤਾਬਕ ਸਾਮਾਨ ਨਹੀਂ ਪਹੁੰਚਾਇਆ। ਸਾਲ 2021 ਵਿਚ ਅਮਰੀਕੀ ਹਸਪਤਾਲਾਂ ਲਈ ਦਸਤਾਨੇ ਸਪਲਾਈ ਕਰਨ ਦੇ ਇਕ ਸੌਦੇ ਵਿਚ ਉਸ ਨੂੰ 31.8 ਲੱਖ ਡਾਲਰ ਤੋਂ ਵੱਧ ਦੀ ਰਕਮ ਮਿਲੀ ਸੀ।ਜਾਂਚ ਵਿਚ ਸਾਹਮਣੇ ਆਇਆ ਕਿ ਠੱਗੀ ਰਾਹੀਂ ਪ੍ਰਾਪਤ ਪੈਸਿਆਂ ਨਾਲ ਜੋੜੇ ਨੇ ਮਹਿੰਗੀਆਂ ਰੋਲੈਕਸ ਘੜੀਆਂ, ਗਹਿਣੇ, ਪੋਰਸ਼ੇ, ਔਡੀ ਅਤੇ ਲੈਂਡ ਰੋਵਰ ਵਰਗੀਆਂ ਕਾਰਾਂ ਖਰੀਦੀਆਂ। ਇਸ ਤੋਂ ਇਲਾਵਾ ਘਰ ਦੀ ਮੁਰੰਮਤ, ਵਿਦੇਸ਼ੀ ਛੁੱਟੀਆਂ ਅਤੇ ਨਿੱਜੀ ਕਰਜ਼ੇ ਉਤਾਰਨ ਲਈ ਵੀ ਰਕਮ ਵਰਤੀ ਗਈ। ਇਸ ਮਾਮਲੇ ਵਿਚ ਉਨ੍ਹਾਂ ਦੇ ਸਾਥੀ ਕ੍ਰੇਗ ਮੌਰਿਸ (43) ਨੂੰ ਤਿੰਨ ਸਾਲ ਅਤੇ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐੱਨ.ਸੀ.ਏ. ਦੇ ਅਧਿਕਾਰੀ ਪੌਲ ਬੋਨੀਫੇਸ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਸਮੇਂ ਧੋਖਾਧੜੀ ਕੀਤੀ, ਜਦੋਂ ਦੁਨੀਆ ਭਰ ਵਿਚ ਸਿਹਤ ਸੁਰੱਖਿਆ ਉਪਕਰਨਾਂ ਦੀ ਭਾਰੀ ਲੋੜ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕਾਰੋਬਾਰਾਂ ਨੂੰ ਆਰਥਿਕ ਨੁਕਸਾਨ ਹੋਇਆ ਅਤੇ ਜ਼ਰੂਰੀ ਸੁਰੱਖਿਆ ਸਾਮਾਨ ਦੀ ਸਪਲਾਈ ਵੀ ਪ੍ਰਭਾਵਿਤ ਹੋਈ।
ਪਿਛਲੀ ਖ਼ਬਰ ਬਰਤਾਨੀਆ ਵਿਚ ਕਰੀਬ 2 ਲੱਖ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦੀ ਮਨਜ਼ੂਰੀ ਅਗਲੀ ਖ਼ਬਰ ਜਗਰਾਉਂ ਦਾਣਾ ਮੰਡੀ ’ਚ ਚੋਰਾਂ ਨੇ ਕਿਸਾਨਾਂ ਦੀ ਕੀਤੀ ਨੀਂਦ ਹਰਾਮ ਅੱਧੀ ਰਾਤ ਤੋਂ ਬਾਅਦ ਦਾਣਾ ਮੰਡੀ ’ਚ ਚੱਲ ਪੈਂਦਾ ਚੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।