21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

‘ ਗੁਰੂ ਨਾਨਕ ਜਹਾਜ਼ ਐਲਾਨਨਾਮਾ’ ਰੱਦ ਕਰਨ ਦੀ ਨਿਖੇਧੀ

ਵੈਨਕੂਵਰ, 20 ਅਕਤੂਬਰ (ਮਲਕੀਤ ਸਿੰਘ)-ਗੁਰੂ ਨਾਨਕ ਜਹਾਜ਼ ਜਿਸ ਦਾ ਅਸਲ ਨਾਂਅ ਯਾਤਰੀਆਂ ਵਲੋਂ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ ਸੀ, ਨੂੰ ਬਿਨਾਂ ਕਿਸੇ ਜਨਤਕ ਨੋਟਿਸ ਜਾਂ ਸਪੱਸ਼ਟੀਕਰਨ ਦੇ ਚੁੱਪ-ਚੁਪੀਤੇ ਹਟਾਉਣ ਦੇ ਮੁੱਦੇ ‘ਤੇ ਗਦਰ ਮੈਮੋਰੀਅਲ ਸੁਸਾਇਟੀ, ਕੈਨੇਡਾ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀਸੀ ਕੈਨੇਡਾ, ਵਣਜਾਰਾ ਨੋਮੈਡ ਕੁਲੈਕਸਨਜ, ਸਥਾਨਕ ਸਭਿਆਚਾਰਕ, ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੇ ਬੀਸੀ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਗਈ, ਜਿਸ ਵਿਚ ਗੁਰੂ ਨਾਨਕ ਜਹਾਜ਼ ਸ਼ਬਦ ਹਟਾ ਕੇ ਐਲਾਨਨਾਮਾ ਵਾਪਸ ਕੀਤਾ ਗਿਆ ਹੈ।

ਅਜੀਤ ਡੈਸਕ 21-10-2026
ਵੈਨਕੂਵਰ, 20 ਅਕਤੂਬਰ (ਮਲਕੀਤ ਸਿੰਘ)-ਗੁਰੂ ਨਾਨਕ ਜਹਾਜ਼ ਜਿਸ ਦਾ ਅਸਲ ਨਾਂਅ ਯਾਤਰੀਆਂ ਵਲੋਂ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ ਸੀ, ਨੂੰ ਬਿਨਾਂ ਕਿਸੇ ਜਨਤਕ ਨੋਟਿਸ ਜਾਂ ਸਪੱਸ਼ਟੀਕਰਨ ਦੇ ਚੁੱਪ-ਚੁਪੀਤੇ ਹਟਾਉਣ ਦੇ ਮੁੱਦੇ ‘ਤੇ ਗਦਰ ਮੈਮੋਰੀਅਲ ਸੁਸਾਇਟੀ, ਕੈਨੇਡਾ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀਸੀ ਕੈਨੇਡਾ, ਵਣਜਾਰਾ ਨੋਮੈਡ ਕੁਲੈਕਸਨਜ, ਸਥਾਨਕ ਸਭਿਆਚਾਰਕ, ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੇ ਬੀਸੀ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਗਈ, ਜਿਸ ਵਿਚ ਗੁਰੂ ਨਾਨਕ ਜਹਾਜ਼ ਸ਼ਬਦ ਹਟਾ ਕੇ ਐਲਾਨਨਾਮਾ ਵਾਪਸ ਕੀਤਾ ਗਿਆ ਹੈ। ਇਸ ਮੌਕੇ ਆਯੋਜਤ ਕੀਤੇ ਇਕ ਸੰਖੇਪ ਸਮਾਗਮ ਦੌਰਾਨ ਬੋਲਦਿਆਂ ਸਰੀ ਨੌਰਥ ਤੋਂ ਕੰਸਰਵਟਿਵ ਪਾਰਟੀ ਆਫ ਬੀਸੀ ਦੇ ਉਮੀਦਵਾਰ ਤੇ ਸਾਬਕਾ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਉਨਾਂ ਦੀ ਸਰਕਾਰ ਬਣਦੀ ਹੈ, ਤਾਂ ਉਹ ਨਾ ਸਿਰਫ ਇਹ ਐਲਾਨਨਾਮਾ ਹੀ ਜਾਰੀ ਕਰਵਾਉਣਗੇ, ਬਲਕਿ ਇਹ ਵਾਪਸ ਕਿਉਂ ਕੀਤਾ ਗਿਆ ਅਤੇ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ, ਦੀ ਨਿਸ਼ਾਨਦੇਹੀ ਵੀ ਕਰਵਾਉਣਗੇ। ਬੀਸੀ ਚੋਣਾਂ ‘ਚ ਸਰੀ ਨਿਊਟਨ ਤੋਂ ਕੰਸਰਵਟਿਵ ਪਾਰਟੀ ਦੇ ਉਮੀਦਵਾਰ ਡਾ. ਹਰਜ ਧਾਲੀਵਾਲ ਨੇ ਕਿਹਾ ਕਿ ਜਿਥੇ ਗੁਰੂ ਨਾਨਕ ਜਹਾਜ ਐਲਾਨਨਾਮਾ ਮੁੜ ਜਾਰੀ ਕੀਤਾ ਜਾਣਾ ਚਾਹੀਦਾ ਹੈ, ਉਥੇ ਸਾਡੇ ਇਤਿਹਾਸ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਸੱਚ ਦੀ ਕਸੌਟੀ ਅਨੁਸਾਰ ਮਾਨਤਾ ਮਿਲਣੀ ਚਾਹੀਦੀ ਹੈ। ਉਨਾਂ ਕਿਹਾ ਕਿ ਉਹ ਇਹ ਗੱਲ ਵਿਧਾਨ ਸਭਾ ‘ਚ ਵੀ ਲੈ ਕੇ ਜਾਣਗੇ।ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਇਤਿਹਾਸ ਬਾਰੇ ਪ੍ਰਮਾਣਾਂ ਸਹਿਤ ਗੱਲਬਾਤ ਕਰਦਿਆਂ ਭੁਲੇਖੇ ਦੂਰ ਕੀਤੇ ਅਤੇ ਗੁਰੂ ਨਾਨਕ ਜਹਾਜ਼ ਦੇ ਸਹੀ ਬਿਰਤਾਂਤ ਨੂੰ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵਲੋਂ ਡਾ ਸੁਰਿੰਦਰਜੀਤ ਸਿੰਘ ਭੇਲਾ਼ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਨੂੰ ਕਾਮਾਗਾਟਾਮਾਰੂ ਦਾ ਇਤਿਹਾਸ ਦੱਸਦਿਆਂ ਕਈ ਇਤਿਹਾਸਕਾਰਾਂ ਅਤੇ ਸੰਸਥਾਵਾਂ ਨੇ ਧਰੋਹ ਕਮਾਇਆ ਗਿਆ ਹੈ ਅਤੇ ਇਸ ਦੀ ਸੋਧ ਹਰ ਹਾਲ ਵਿੱਚ ਹੋਣੀ ਚਾਹੀਦੀ ਹੈ। ਵਣਜਾਰਾ ਨੋਮੈਡ ਕੁਲੈਕਸ਼ਨਜ਼ ਤੋਂ ਰਾਜ ਸਿੰਘ ਭੰਡਾਲ ਨੇ ਬੀਸੀ ਸਰਕਾਰ ਵਲੋਂ ਗੁਰੂ ਨਾਨਕ ਜਹਾਜ਼ ਨਾਂ ਉੱਪਰ ਐਲਾਨਨਾਮਾ ਪਹਿਲਾਂ ਜਾਰੀ ਕਰਨ ਅਤੇ ਫਿਰ ਆਪੇ ਹੀ ਇਸ ਨੂੰ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਤੇ ਗੰਭੀਰ ਸਵਾਲ ਉਠਾਏ । ਇੰਜੀ. ਜਗਰੂਪ ਸਿੰਘ ਖੇੜਾ ਨੇ ਇਸ ਵਿਸ਼ੇਸ਼ ਇਕੱਤਰਤਾ ‘ਚ ਸ਼ਾਮਿਲ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਕਿਸੇ ਬੋਇੰਗ ਕੰਪਨੀ ਦਾ ਜਹਾਜ਼ ਲੀਜ਼ ਜਾਂ ਕਿਰਾਏ ਤੇ ਲੈਣ ਮਗਰੋਂ, ਪਛਾਣ ਬੋਇੰਗ ਕੰਪਨੀ ਦੀ ਨਹੀਂ, ਲੈਣ ਵਾਲੇ ਦੀ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਨਾਨਕ ਜਹਾਜ਼ ਬਾਬਾ ਗੁਰਦਿੱਤ ਸਿੰਘ ਅਤੇ ਸਾਥੀਆਂ ਵਲੋਂ ਕਿਰਾਏ ਤੇ ਲੈ ਕੇ, ਇਸ ਦਾ ਗੁਰੂ ਨਾਨਕ ਜਹਾਜ਼ ਨਾਂ ਰੱਖਣ ਦੇ ਵਿਸ਼ੇ ‘ਤੇ ਕੋਈ ਦੁਬਿਧਾ ਜਾਂ ਭੁਲੇਖਾ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ 25 ਤੋਂ ਵੱਧ ਧਾਰਮਿਕ, ਸਮਾਜਿਕ, ਸੱਭਿਆਚਾਰ, ਸਾਹਿਤਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਲਈ ਬਚਨਵੱਧਤਾ ਪ੍ਰਗਟਾਉਂਦਿਆਂ, ਇਸ ਇਤਿਹਾਸ ਨੂੰ ਸੋਧਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ ਹੈ। ਹੋਰਨਾਂ ਬੁਲਾਰਿਆਂ ਵਿੱਚ ਗੁਰਮੁਖ ਸਿੰਘ ਦਿਓਲ, ਕੁਲਦੀਪ ਸਿੰਘ ਚਾਹਲ, ਬਲਬੀਰ ਸਿੰਘ ਸੰਘਾ, ਸੁਰਿੰਦਰ ਸਿੰਘ ਬੜਿੰਗ, ਬੀਬੀ ਸੁਖਵਿੰਦਰ ਕੌਰ, ਸ ਬਲਕਾਰ ਸਿੰਘ ਦੁਸਾਂਝ, ਕੇਸਰ ਸਿੰਘ ਕੂਨਰ, ਗਗਨ ਸਿੰਘ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਵਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿੱਚ ਸਰੀ ਦੇ ਡਿਪਟੀ ਮੇਅਰ ਮਨਦੀਪ ਸਿੰਘ ਨਾਗਰਾ ਦੇ ਪਿਤਾ ਸ. ਜਗੀਰ ਸਿੰਘ ਨਾਗਰਾ, ਸੋਨੀ ਝਵਰ, ਭੁਪਿੰਦਰ ਸਿੰਘ ਘੱਗ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਅਮਰਪਾਲ ਸਿੰਘ, ਸੰਤੋਖ ਸਿੰਘ ਮੰਡੇਰ, ਨਿਰੰਜਨ ਸਿੰਘ ਲੇਹਲ, ਰਣਜੀਤ ਸਿੰਘ ਸੰਘੇੜਾ ਤਲਵੰਡੀ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤਲਵੰਡੀ, ਸਰਬਰਾਜ ਸਿੰਘ ਕਾਹਲੋਂ, ਪਰਮਿੰਦਰ ਸਿੰਘ ਥਿੰਦ, ਤੀਰਥ ਸਿੰਘ ਖਾਬੜਾ ਤੇ ਮਹਿੰਦਰਪਾਲ ਸਿੰਘ ਸੇਠੀ ਦੇ ਨਾਂਅ ਜ਼ਿਕਰਯੋਗ ਹਨ। ਸਮਾਗਮ ਦੇ ਮੰਚ ਸੰਚਾਲਨ ਸੰਚਾਲਨ ਦੀ ਜਿੰਮੇਵਾਰੀ ਡਾ. ਜਸਜੋਤ ਸਿੰਘ ਮਾਨ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਬੀ . ਬੀ . ਸੀ . ਸਕਾਟਲੈਂਡ ਦਾ ਵੱਖਰਾ ਟੈਲੀਵਿਜ਼ਨ ਚੈਨਲ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਸ਼ਾਹੀ ਪਰਿਵਾਰ ਨਾਲ ਸੁਲਾਹ ਕਰਨਾ ਚਾਹੁੰਦੇ ਹਨ ਪ੍ਰਿੰਸ ਹੈਰੀ , ਪੁਰਾਣੇ ਮਤਭੇਦ ਭੁਲਾਉਣ ਦੀ ਕੀਤੀ ਗੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।