21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ

ਟੋਰਾਂਟੋ, 20 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸਾਹਿਤਕ ਅਤੇ ਰੂਬਰੂ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਦੇ ਉਘੇ ਵਿਦਵਾਨ ਪ੍ਰੋ. ਅਤੈ ਸਿੰਘ ਹਾਜ਼ਰੀਨ ਦੇ ਰੂਬਰੂ ਹੋਏ।

ਸਮਾਗਮ ਦੌਰਾਨ ਸਾਂਝੀ ਤਸਵੀਰ ਕਰਵਾਉਂਏ ਹੋਏ ਸਾਹਿਤ ਸਭਾ ਦੇ ਨੁਮਾਇੰਦੇ, ਮਹਿਮਾਨ ਤੇ ਹੋਰ। 21-10-2026
ਟੋਰਾਂਟੋ, 20 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸਾਹਿਤਕ ਅਤੇ ਰੂਬਰੂ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਦੇ ਉਘੇ ਵਿਦਵਾਨ ਪ੍ਰੋ. ਅਤੈ ਸਿੰਘ ਹਾਜ਼ਰੀਨ ਦੇ ਰੂਬਰੂ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ ਅੰਮ੍ਰਿਤਸਰ/ਤਰਨਤਾਰਨ ਨਾਲ ਸੰਬੰਧਿਤ ਪਿੰਡ ‘ਬੁਰਜ਼ ਨੱਥੂ ਕੇ’ ਦੇ ਜੰਮਪਲ ਹੋਣ ਦਾ ਮਾਣ ਉਨ੍ਹਾਂ ਨੂੰ ਇਸ ਕਰਕੇ ਵੀ ਹੈ, ਕਿਉਂਕਿ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਨੂੰ ਕੈਨੇਡਾ ਲੈ ਜਾਣ ਵਾਲੇ ਬਾਬਾ ਗੁਰਦਿੱਤ ਸਿੰਘ ਵੀ ਇਸੇ ਪਿੰਡ ਦੇ ਵਸਨੀਕ ਸਨ। ਉਨ੍ਹਾਂ ਉਚੇਰੀ ਪੜ੍ਹਾਈ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਨਾਲ ਦੀ ਨਾਲ ਪੰਜਾਬੀ ਕਵਿਤਾ, ਨਾਟਕ, ਜੀਵਨੀ ਅਤੇ ਅਲੋਚਨਾਂਤਮਿਕ ਸਾਹਿਤ ਵੀ ਲਿਖਿਆ ਅਤੇ ਜਲੰਧਰ ਦੂਰਦਰਸ਼ਨ ’ਤੇ ਪ੍ਰੋਗ੍ਰਾਮ ਵੀ ਕੀਤੇ। ਉਘੇ ਪੱਤਰਕਾਰ ਅਤੇ ਓਂਟਾਰੀਓ ਵਿਚ ਹੋ ਰਹੀਆਂ ਮਿਉਂਸੀਪਲ ਚੋਣਾਂ ਵਿਚ ਬਰੈਂਪਟਨ ਦੇ ਵਾਰਡ 9-10 ਤੋਂ ਰੀਜ਼ਨਲ ਕੌਂਸਲਰ ਲਈ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਪੰਜਾਬੀ ਭਾਸ਼ਾ ਦੇ ਵਿਦੇਸ਼ਾਂ ਵਿਚ ਫੈਲਾਅ ਅਤੇ ਸਥਿਤੀ ਬਾਰੇ ਗੱਲ ਕਰਦਿਆਂ ਪੰਜਾਬੀ ਬੋਲੀ ਨੂੰ ਦੁਨੀਆਂ ਦੀ ਹਰਮਨ ਪਿਆਰੀ ਬੋਲੀ ਆਖਿਆ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਪ੍ਰੋ. ਤਲਵਿੰਦਰ ਸਿੰਘ ਮੰਡ ਨੇ ਜਿਥੇ ਸਾਰਿਆਂ ਨੂੰ ਜੀ ਆਇਆਂ ਆਖਿਆ, ਉਥੇ ਹੀ ਉਨ੍ਹਾਂ ਆਪਣੇ ਵਿਚਾਰ ਵੀ ਪੇਸ਼ ਕੀਤੇ । ਸਮਾਗਮ ਦੇ ਦੂਜੇ ਹਿੱਸੇ ਵਿਚ ਹੋਏ ਕਵੀ ਦਰਬਾਰ ਵਿਚ ਪੰਜਾਬੀ ਫਿਲਮਾਂ ਦੀ ਉੱਘੀ ਅਦਾਕਾਰਾ ਅਤੇ ਲੇਖਕਾ ਬੀਬੀ ਅਮਰਜੀਤ ਕੌਰ ਦਾਖਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਪਰਮਜੀਤ ਢਿੱਲੋਂ, ਪ੍ਰੋ. ਆਸ਼ਕ ਰਹੀਲ, ਡਾ. ਜਗਮੋਹਨ ਸਿੰਘ ਸੰਘਾ, ਸੁਰਿੰਦਰਜੀਤ ਕੌਰ, ਜੱਸੀ ਭੁੱਲਰ, ਭੁਪਿੰਦਰ ਭੋਡੇ, ਸੁਖਚਰਨਜੀਤ ਕੌਰ ਗਿੱਲ, ਬਲਰਾਜ ਚੀਮਾ, ਪ੍ਰਿੰਸੀਪਲ ਗਿਆਨ ਸਿੰਘ ਘਈ, ਪ੍ਰਿੰਸੀਪਲ ਸਵਿੰਦਰ ਸਿੰਘ ਚਾਹਲ, ਡਾ. ਸੁਖਦੇਵ ਸਿੰਘ ਝੰਡ, ਮਾਲਵਿੰਦਰ, ਨਵਰੀਤ ਪਾਬਲਾ, ਸੁਰਿੰਦਰ ਸੂਰ, ਰਾਜਕੁਮਾਰ ਓਸ਼ੋਰਾਜ, ਗੁਰਦਾਸ ਥਾਬਲ, ਬੌਬੀ ਪੰਧੇਰ, ਹਰਜੀਤ ਸਿੰਘ, ਹਰਭਜਨ ਕੌਰ ਗਿੱਲ, ਪਰਮਜੀਤ ਦਿਓਲ, ਇਕਬਾਲ ਬਰਾੜ, ਹਰਮੇਸ਼ ਜੀਦੋਵਾਲ , ਦਿਵਰੂਪ ਸੰਧੂ, ਜੰਗੀਰ ਕਾਹਲੋਂ ਆਦਿ ਨੇ ਜਿਥੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਕ੍ਰਿਪਾਲ ਸਿੰਘ ਪੰਨੂੰ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਪ੍ਰੋ. ਸਿਕੰਦਰ ਸਿੰਘ ਗਿੱਲ, ਹਰਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਬਟਾਲਵੀਂ, ਗੁਰਮੇਲ ਸਿੰਘ ਚੀਮਾ, ਹਰਜੀ ਬਾਜਵਾ ਬਟਾਲਾ, ਮੁਖ਼ਤਾਰ ਸਿੰਘ ਮੁਲਤਾਨੀ, ਪਵਨ ਕੁਮਾਰ, ਪਤਵੰਤ ਕੌਰ ਪੰਨੂੰ, ਰਾਜ ਕੌਰ ਗਿੱਲ, ਸੁਰਿੰਦਰ ਕੌਰ ਚਾਹਲ, ਅਮਰਜੀਤ ਕੌਰ ਘਈ, ਸਰਬਜੀਤ ਬਡਵਾਲ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਮਹਿਲਾ ਸੰਸਦ ਮੈਂਬਰ ਨੂੰ ਕਾਰ ਹੇਠ ਕੁਚਲਿਆ-ਹਾਲਤ ਗੰਭੀਰ ਅਗਲੀ ਖ਼ਬਰ ਬੀ . ਬੀ . ਸੀ . ਸਕਾਟਲੈਂਡ ਦਾ ਵੱਖਰਾ ਟੈਲੀਵਿਜ਼ਨ ਚੈਨਲ ਬੰਦ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।