19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅਨੰਤ ਅੰਬਾਨੀ ਨੂੰ ਵਾਤਾਵਰਣ ਸੰਭਾਲ ਤੇ ਸਾਫ਼ ਊਰਜਾ ਖੇਤਰ ’ ਚ ਯੋਗਦਾਨ ਲਈ ‘ ਪ੍ਰੋਫੈਸਰ ਆਫ਼ ਪ੍ਰੈਕਟਿਸ ਇਨ ਸਸਟੇਨੇਬਿਲਟੀ ’ ਦੀ ਉਪਾਧੀ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਪ੍ਰਸਿੱਧ ਨਿਊਕਾਸਲ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ, ਜੈਵਿਕ ਵਿਭਿੰਨਤਾ, ਪਸ਼ੂ ਭਲਾਈ ਅਤੇ ਸਾਫ਼ ਊਰਜਾ ਵੱਲ ਤਬਦੀਲੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਮਾਨਤਾ ਦਿੰਦਿਆਂ ਭਾਰਤੀ ਕਰੋਬਾਰੀ ਅਨੰਤ ਅੰਬਾਨੀ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ ਇਨ ਸਸਟੇਨੇਬਿਲਟੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਯੂਨੀਵਰਸਿਟੀ ਦੇ ਇਤਿਹਾਸਕ ਕਿੰਗਜ਼ ਹਾਲ ਵਿੱਚ ਹੋਏ ਸਮਾਗਮ ਦੌਰਾਨ ਚਾਂਸਲਰ ਇਮਤਿਆਜ਼ ਧਾਰਕਰ ਅਤੇ ਵਾਈਸ-ਚਾਂਸਲਰ ਤੇ ਪ੍ਰੈਜ਼ੀਡੈਂਟ ਪ੍ਰੋਫੈਸਰ ਕ੍ਰਿਸ ਡੇਅ ਦੀ ਮੌਜੂਦਗੀ ਵਿੱਚ ਅੰਬਾਨੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ।

ਅਜੀਤ ਡੈਸਕ 19-09-2026
ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਪ੍ਰਸਿੱਧ ਨਿਊਕਾਸਲ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ, ਜੈਵਿਕ ਵਿਭਿੰਨਤਾ, ਪਸ਼ੂ ਭਲਾਈ ਅਤੇ ਸਾਫ਼ ਊਰਜਾ ਵੱਲ ਤਬਦੀਲੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਮਾਨਤਾ ਦਿੰਦਿਆਂ ਭਾਰਤੀ ਕਰੋਬਾਰੀ ਅਨੰਤ ਅੰਬਾਨੀ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ ਇਨ ਸਸਟੇਨੇਬਿਲਟੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ।ਯੂਨੀਵਰਸਿਟੀ ਦੇ ਇਤਿਹਾਸਕ ਕਿੰਗਜ਼ ਹਾਲ ਵਿੱਚ ਹੋਏ ਸਮਾਗਮ ਦੌਰਾਨ ਚਾਂਸਲਰ ਇਮਤਿਆਜ਼ ਧਾਰਕਰ ਅਤੇ ਵਾਈਸ-ਚਾਂਸਲਰ ਤੇ ਪ੍ਰੈਜ਼ੀਡੈਂਟ ਪ੍ਰੋਫੈਸਰ ਕ੍ਰਿਸ ਡੇਅ ਦੀ ਮੌਜੂਦਗੀ ਵਿੱਚ ਅੰਬਾਨੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਉਨ੍ਹਾਂ ਦੀ ਪਤਨੀ ਰਾਧਿਕਾ ਅੰਬਾਨੀ ਸਮੇਤ ਕਾਰੋਬਾਰ, ਵਾਤਾਵਰਣ ਸੰਭਾਲ ਅਤੇ ਅਕਾਦਮਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।ਅਨੰਤ ਅੰਬਾਨੀ ਵਲੋਂ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਵਿੱਚ ਸਥਾਪਿਤ 3,500 ਏਕੜ ਵਿੱਚ ਫੈਲਿਆ ‘ਵਨਤਾਰਾ’ ਜੰਗਲੀ ਜੀਵ ਬਚਾਅ ਅਤੇ ਸੰਭਾਲ ਕੇਂਦਰ, ਜਖ਼ਮੀ ਤੇ ਦੁਰਵਿਵਹਾਰ ਦਾ ਸ਼ਿਕਾਰ ਅਤੇ ਖ਼ਤਰੇ ਵਿੱਚ ਪਏ ਜਾਨਵਰਾਂ ਦੇ ਬਚਾਅ, ਇਲਾਜ, ਮੁੜ ਵਸੇਬੇ ਅਤੇ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਹਾਥੀਆਂ ਦੇ ਮੁੜ ਵਸੇਬੇ ਲਈ ਕੀਤੇ ਕੰਮ ਨੂੰ ਭਾਰਤ ਦੇ ‘ਪ੍ਰਾਣੀ ਮਿੱਤਰ’ ਰਾਸ਼ਟਰੀ ਪੁਰਸਕਾਰ ਨਾਲ ਵੀ ਮਾਨਤਾ ਮਿਲ ਚੁੱਕੀ ਹੈ।ਸਨਮਾਨ ਪ੍ਰਾਪਤ ਕਰਨ ਮੌਕੇ ਅਨੰਤ ਅੰਬਾਨੀ ਨੇ ਕਿਹਾ ਕਿ ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਅਗਲੀ ਵੱਡੀ ਵਿਸ਼ਵ ਲਹਿਰ ਬਣਾਉਣ ਦੀ ਲੋੜ ਹੈ, ਜੋ ਦੇਸ਼ਾਂ, ਪੀੜ੍ਹੀਆਂ ਅਤੇ ਵੱਖਰੇਪਣ ਦੀਆਂ ਹੱਦਾਂ ਤੋਂ ਉੱਪਰ ਉੱਠੇ। ਉਨ੍ਹਾਂ ਕਿਹਾ ਕਿ ਉਹ ਇਸ ਸਨਮਾਨ ਨੂੰ ਪਿਛਲੇ ਕੰਮ ਦੀ ਮਾਨਤਾ ਦੇ ਨਾਲ-ਨਾਲ ਭਵਿੱਖ ਵਿੱਚ ਹੋਰ ਵੱਧ ਕੰਮ ਕਰਨ ਦੀ ਜ਼ਿੰਮੇਵਾਰੀ ਵਜੋਂ ਵੀ ਦੇਖਦੇ ਹਨ।ਅਨੰਤ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੇ ਐਗਜ਼ਿਕਿਊਟਿਵ ਡਾਇਰੈਕਟਰ ਵੀ ਹਨ ਅਤੇ ਸੂਰਜੀ ਊਰਜਾ, ਹਰੇ ਹਾਈਡਰੋਜਨ, ਕਾਰਬਨ ਕੈਪਚਰ ਅਤੇ ਸਾਫ਼ ਈਂਧਨ ਸਮੇਤ ਨਵੀਂ ਊਰਜਾ ਨਾਲ ਜੁੜੀਆਂ ਪਹਿਲਕਦਮੀਆਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰਿਲਾਇੰਸ ਨੇ 2035 ਤੱਕ ਨੈੱਟ ਕਾਰਬਨ ਜ਼ੀਰੋ ਬਣਨ ਦਾ ਟੀਚਾ ਰੱਖਿਆ ਹੈ।ਨਿਊਕਾਸਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਕ੍ਰਿਸ ਡੇਅ ਨੇ ਅੰਬਾਨੀ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੈਵਿਕ ਵਿਭਿੰਨਤਾ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਅਤੇ ਕੁਦਰਤ ਦੀ ਮੁੜ ਬਹਾਲੀ ਲਈ ਦੂਰਦਰਸ਼ੀ ਅਗਵਾਈ, ਨਵੀਨਤਾ ਅਤੇ ਵਿਸ਼ਵ ਪੱਧਰੀ ਸਹਿਯੋਗ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਬਰੈਂਪਟਨ ਵੋਮੈਨ ਸੀਨੀਅਰਜ਼ ਕਲੱਬ ਵਲੋਂ ਸਲਾਨਾ ਸਮਾਗਮ ਅਗਲੀ ਖ਼ਬਰ 3.5 ਕਰੋੜ ਡਾਲਰ ਦੀ ਪੋਂਜ਼ੀ ਧੋਖਾਧੜੀ ਮਾਮਲੇ ’ ਚ ਭਾਰਤੀ ਮੂਲ ਦੇ ਵਿਅਕਤੀ ਨੂੰ 11 ਸਾਲ ਕੈਦ - ਟ੍ਰੈਵਿਸ ਕੇਲਸੀ ਵੀ 64 ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।