ਬਰੈਂਪਟਨ ਵੋਮੈਨ ਸੀਨੀਅਰਜ਼ ਕਲੱਬ ਵਲੋਂ ਸਲਾਨਾ ਸਮਾਗਮ
ਟੋਰਾਂਟੋ, 18 ਸਤੰਬਰ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਵਿਚ ਸੀਨੀਅਰਜ਼ ਮਹਿਲਾਵਾਂ ਦੀ ਨੁਮਾਇੰਦਗੀ ਕਰ ਰਹੇ ‘ਬਰੈਂਪਟਨ ਵੂਮੈਨ ਸੀਨੀਅਰਜ਼’ ਕਲੱਬ ਵਲੋਂ ਆਪਣਾ ਸਲਾਨਾ ਸਮਾਗਮ ਬਰੈਂਪਟਨ ਦੇ ਟੈਰੀ ਮਿਲਰ ਰਿਕ੍ਰੇਸ਼ਨ ਸੈਂਟਰ ਵਿਚ ਕਰਵਾਇਆ ਗਿਆ, ਜਿਸ ਦੀ ਅਗਵਾਈ ਕਲੱਬ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਗਰੇਵਾਲ ਵਲੋਂ ਕੀਤੀ ਗਈ, ਜਿਸ ਬਾਰੇ ਬੀਬੀ ਕੁਲਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਮੇਲੇ ਵਰਗੇ ਮਹੌਲ ਵਿਚ ਰੰਗ-ਬਿਰੰਗੇ ਪੰਜਾਬੀ ਸੂਟਾਂ ਵਿਚ ਸੱਜ-ਧੱਜ ਕੇ ਆਈਆਂ, ਪੰਜਾਬੀ ਬੀਬੀਆਂ ਨੇ ਇਹ ਦਰਸਾ ਦਿੱਤਾ ਕਿ ਨੱਚਣ-ਗਾਉਂਣ ਅਤੇ ਮਨ ਪ੍ਰਚਾਉਂਣ ਦੀ ਕੋਈ ਉਮਰ ਅਤੇ ਸੀਮਾਂ ਨਹੀ ਹੁੰਦੀ, ਸਗੋਂ ਜਿਥੇ ਕੁਝ ਪੰਜਾਬੀ ਬੀਬੀਆਂ ਇਕੱਠੀਆਂ ਹੋਈਆਂ ਤਾਂ ਉਥੇ ਹੀ ਮੇਲੇ ਵਰਗਾ ਮਹੌਲ ਸਿਰਜਿਆ ਜਾਂਦਾ ਹੈ। ਬੀਬੀ ਕੁਲਦੀਪ ਕੌਰ ਗਰੇਵਾਲ ਨੇ ਹੋਰ ਦੱਸਿਆ ਕਿ ਸੀਨੀਅਰਜ਼ (ਬਜ਼ੁਰਗਾਂ) ਲਈ ਸਾਰਾ ਸਾਲ ਹੀ ਟੂਰ, ਮਿਲਣੀਆਂ ਅਤੇ ਹੋਰ ਪ੍ਰੋਗ੍ਰਾਮ ਚਲਦੇ ਹੀ ਰਹਿੰਦੇ ਹਨ, ਜਿਥੇ ਇਨ੍ਹਾਂ ਸਤਿਕਾਰਯੋਗ ਸੀਨੀਅਰਜ਼ ਲਈ ਮਨੋਰੰਜਨ ਅਤੇ ਖਾਣ ਪੀਣ ਦੇ ਇੰਤਜ਼ਾਮ ਵੀ ਕਲੱਬ ਵਲੋਂ ਕੀਤੇ ਜਾਂਦੇ ਹਨ, ਜਿਥੇ ਇਹ ਬਜ਼ੁਰਗ ਆਪਣੀ ਜਿ਼ੰਦਗੀ ਦੇ ਤਜ਼ੁਰਬੇ, ਯਾਦਾਂ, ਅਹਿਸਾਸ, ਦੁੱਖ-ਸੁੱਖ,ਮਨ ਦੇ ਵਲਵਲੇ ਇਕ ਦੂਜੇ ਨਾਲ ਸਾਂਝੇ ਕਰਦੇ ਹਨ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਦਾ ਵੀ ਸਹਾਰਾ ਬਣਦੇ ਹਨ ਅਤੇ ਇਹ ਮਿਲਣੀਆਂ ਇੱਕ ਦੂਜੇ ਨਾਲ ਰਿਸ਼ਤੇ ਵੀ ਮਜ਼ਬੂਤ ਕਰਦੀਆਂ ਹਨ।
ਤ
ਤਸਵੀਰ: ਵੂਮੈਨ ਕਲੱਬ ਫੋਟੋ ਤੇ ਵੂਮੈਨ ਕਲੱਬ ਫੋਟੋ 1 ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਕਰਵਾਏ ਸਲਾਨਾਂ ਸਮਾਗਮ ਦੀਆਂ ਤਸਵੀਰਾਂ।
19-09-2026
ਟੋਰਾਂਟੋ, 18 ਸਤੰਬਰ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਵਿਚ ਸੀਨੀਅਰਜ਼ ਮਹਿਲਾਵਾਂ ਦੀ ਨੁਮਾਇੰਦਗੀ ਕਰ ਰਹੇ ‘ਬਰੈਂਪਟਨ ਵੂਮੈਨ ਸੀਨੀਅਰਜ਼’ ਕਲੱਬ ਵਲੋਂ ਆਪਣਾ ਸਲਾਨਾ ਸਮਾਗਮ ਬਰੈਂਪਟਨ ਦੇ ਟੈਰੀ ਮਿਲਰ ਰਿਕ੍ਰੇਸ਼ਨ ਸੈਂਟਰ ਵਿਚ ਕਰਵਾਇਆ ਗਿਆ, ਜਿਸ ਦੀ ਅਗਵਾਈ ਕਲੱਬ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਗਰੇਵਾਲ ਵਲੋਂ ਕੀਤੀ ਗਈ, ਜਿਸ ਬਾਰੇ ਬੀਬੀ ਕੁਲਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਮੇਲੇ ਵਰਗੇ ਮਹੌਲ ਵਿਚ ਰੰਗ-ਬਿਰੰਗੇ ਪੰਜਾਬੀ ਸੂਟਾਂ ਵਿਚ ਸੱਜ-ਧੱਜ ਕੇ ਆਈਆਂ, ਪੰਜਾਬੀ ਬੀਬੀਆਂ ਨੇ ਇਹ ਦਰਸਾ ਦਿੱਤਾ ਕਿ ਨੱਚਣ-ਗਾਉਂਣ ਅਤੇ ਮਨ ਪ੍ਰਚਾਉਂਣ ਦੀ ਕੋਈ ਉਮਰ ਅਤੇ ਸੀਮਾਂ ਨਹੀ ਹੁੰਦੀ, ਸਗੋਂ ਜਿਥੇ ਕੁਝ ਪੰਜਾਬੀ ਬੀਬੀਆਂ ਇਕੱਠੀਆਂ ਹੋਈਆਂ ਤਾਂ ਉਥੇ ਹੀ ਮੇਲੇ ਵਰਗਾ ਮਹੌਲ ਸਿਰਜਿਆ ਜਾਂਦਾ ਹੈ।ਬੀਬੀ ਕੁਲਦੀਪ ਕੌਰ ਗਰੇਵਾਲ ਨੇ ਹੋਰ ਦੱਸਿਆ ਕਿ ਸੀਨੀਅਰਜ਼ (ਬਜ਼ੁਰਗਾਂ) ਲਈ ਸਾਰਾ ਸਾਲ ਹੀ ਟੂਰ, ਮਿਲਣੀਆਂ ਅਤੇ ਹੋਰ ਪ੍ਰੋਗ੍ਰਾਮ ਚਲਦੇ ਹੀ ਰਹਿੰਦੇ ਹਨ, ਜਿਥੇ ਇਨ੍ਹਾਂ ਸਤਿਕਾਰਯੋਗ ਸੀਨੀਅਰਜ਼ ਲਈ ਮਨੋਰੰਜਨ ਅਤੇ ਖਾਣ ਪੀਣ ਦੇ ਇੰਤਜ਼ਾਮ ਵੀ ਕਲੱਬ ਵਲੋਂ ਕੀਤੇ ਜਾਂਦੇ ਹਨ, ਜਿਥੇ ਇਹ ਬਜ਼ੁਰਗ ਆਪਣੀ ਜਿ਼ੰਦਗੀ ਦੇ ਤਜ਼ੁਰਬੇ, ਯਾਦਾਂ, ਅਹਿਸਾਸ, ਦੁੱਖ-ਸੁੱਖ,ਮਨ ਦੇ ਵਲਵਲੇ ਇਕ ਦੂਜੇ ਨਾਲ ਸਾਂਝੇ ਕਰਦੇ ਹਨ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਦਾ ਵੀ ਸਹਾਰਾ ਬਣਦੇ ਹਨ ਅਤੇ ਇਹ ਮਿਲਣੀਆਂ ਇੱਕ ਦੂਜੇ ਨਾਲ ਰਿਸ਼ਤੇ ਵੀ ਮਜ਼ਬੂਤ ਕਰਦੀਆਂ ਹਨ।ਸਮਾਗਮ ਦੀ ਸ਼ੁਰੂਅਤ ਅਸ਼ਨੀਤ ਕੌਰ ਮਾਂਗਟ ਦੁਆਰਾ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕਨੇਡਾ’ ਅਤੇ ਸਿੱਖ ਧਾਰਮਿਕ ਗੀਤ ਦੇ ਗਾਇਨ ਨਾਲ ਹੋਈ ਉਪਰੰਤ ਤਰਨਜੀਤ ਕੌਰ, ਕਰਮਜੀਤ ਗਿੱਲ ਆਦਿ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਜਿਥੇ ਸਭਨਾਂ ਦਾ ਮਨ ਮੋਹਿਆ ਉਥੇ ਹੀ ਰਾਣੀ ਸਿੱਧੂ,ਮਨਜੀਤ ਬਾਵਾ, ਸੁਰਿੰਦਰ ਕਲੋਟੀ ਅਤੇ ਚਰਨਜੀਤ ਕੌਰ ਦੀਆਂ ਪੇਸ਼ਕਾਰੀਆਂ ਵੀ ਵਧੀਆ ਰਹੀਆਂ ਅਤੇ ਜਾਗੋ ਦੀ ਪੇਸ਼ਕਾਰੀ ਵੀ ਕਮਾਲ ਦੀ ਰਹੀ। ਇਸ ਤੋਂ ਇਲਾਵਾ ਲਵਪ੍ਰੀਤ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਗਿੱਧਾ ਅੱਤ ਹੀ ਕਰਾ ਗਿਆ, ਜਿਸ ਨੇ ਹਰ ਇਕ ਦੇ ਪੈਰ ਥਿਰਕਣ ਲਾ ਦਿੱਤੇ।ਕਲੱਬ ਦੇ ਪ੍ਰਬੰਧਕੀ ਢਾਚੇ ਵਿਚ ਪ੍ਰਧਾਨ ਕੁਲਦੀਪ ਕੌਰ ਗਰੇਵਾਲ, ਉਪ ਪ੍ਰਧਾਨ ਗੁਰਮੀਤ ਰਾਏ, ਸਕੱਤਰ ਇੰਦਰਜੀਤ ਢਿੱਲੋਂ, ਖ਼ਜਾਨਚੀ ਪਰਮਜੀਤ ਗਿੱਲ, ਡਾਇਰੈਕਟਰ ਹਰਦੀਪ, ਰਾਜ ਪੰਨੂੰ, ਸਰਬਜੀਤ ਰੋਜ਼ੀ, ਅਵਤਾਰ ਰਾਏ,ਗੁਰਦੇਵ ਕੌਰ ਧਾਲੀਵਾਲ, ਰਾਣੀ ਸੇਖੋਂ ਅਤੇ ਕਰਮਜੀਤ ਮਾਨ ਆਦਿ ਨੇ ਆਪੋ ਆਪਣੀਆਂ ਜਿ਼ੰਮੇਵਾਰੀਆਂ ਵੀ ਬਾਖੂਬੀ ਨਿਭਾਈਆਂ ਅਤੇ ਆਏ ਮਹਿਮਾਨਾਂ ਦੀ ਦਿਲ ਨਾਲ ਆ E ਭਗਤ ਕੀਤੀ,ਸਟੇਜ ਦੀ ਜ਼ਿੰਮੇਵਾਰੀ ਇੰਦਰਜੀਤ ਢਿੱਲੋਂ ਨੇ ਵਧੀਆ ਤਰੀਕੇ ਨਾਲ ਨਿਭਾਈ।ਇਸ ਮੌਕੇ ਵਾਰਡ 9-10 ਤੋਂ ਰਿਜ਼ਨਲ ਕੌਂਸਲਰ ਅਹੁਦੇ ਦੇ ਉਮੀਦਵਾਰ ਸ੍ਰ. ਸਤਪਾਲ ਸਿੰਘ ਜੌਹਲ ਨੂੰ ਕਲੱਬ ਵਲੋਂ ਜੀ ਆਇਆਂ ਆਖਿਆ ਗਿਆ ਅਤੇ ਸ. ਜੌਹਲ ਵਲੋਂ ਸਾਰੇ ਕਲੱਬ ਨੂੰ ਵਧਾਈਆਂ ਦਿੱਤੀਆਂ ਗਈਆਂ।ਇਹ ਸਮਾਗਮ ਭਾਂਵੇਂ ਬੀਬੀਆਂ ਦੇ ਕਲੱਬ ਦਾ ਸੀ ਪਰ ਇਸ ਮੌਕੇ ਕਲੱਬ ਦੇ ਵਿਸੇਸ਼ ਸੱਦੇ ਤੇ’ ਐਸੋਸ਼ੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਪ੍ਰਧਾਂਨ ਸ੍ਰ. ਜੰਗੀਰ ਸਿੰਘ ਸੈਂਹਬੀ, ਸਕੱਤਰ ਪ੍ਰੀਤਮ ਸਿੰਘ ਸਰ੍ਹਾਂ, ਮੀਡੀਆ ਅਡਵਾਈਜ਼ਰ ਮਹਿੰਦਰ ਸਿੰਘ ਮੋਹੀ, ਜਗਜੀਤ ਸਿੰਘ ਗਰੇਵਾਲ, ਰੌਬਰਟ ਪੋਸਟ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਸਿੱਧੂ ਅਤੇ ਖ਼ਜਾਨਚੀ ਅਮਰਜੀਤ ਸਿੰਘ ਸਾਰੋ ਆਦਿ ਦੀ ਸ਼ਮੂਲੀਅਤ ਨੇ ਇਸ ਸਮਾਗਮ ਦੀ ਰੌਣਕ ਹੋਰ ਵੀ ਵਧਾ ਦਿੱਤੀ।ਇਸ ਮੌਕੇ ਸਾਰਾ ਦਿਨ ਖਾਣ ਪੀਣ ਦਾ ਸਿਲਸਿਲਾ ਵੀ ਚਲਦਾ ਰਿਹਾ। ਅੰਤ ਵਿੱਚ ਕਲੱਬ ਵਲੋਂ ਪ੍ਰਧਾਨ ਬੀਬੀ ਕੁਲਦੀਪ ਕੌਰ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।