15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਗੰਗਾ ਨਗਰ ਰੇਲਵੇ ਟਰੈਕ ਧਮਾਕਾ ਮਾਮਲੇ 'ਚ ਇਕ ਲੜਕੀ ਸਮੇਤ 2 ਕਾਬੂ

ਕਲਾਨੌਰ (ਗੁਰਦਾਸਪੁਰ), 15 ਨਵੰਬਰ (ਪੁਰੇਵਾਲ) - 3 ਨਵੰਬਰ ਨੂੰ ਰਾਜਸਥਾਨ ਦੇ ਗੰਗਾਨਗਰ ਵਿਖੇ ਸਥਿਤ ਰੇਲਵੇ ਟਰੈਕ ਤੇ ਹੋਏ ਧਮਾਕੇ ਤੋਂ ਬਾਅਦ...

ਅਜੀਤ ਡੈਸਕ 15-11-2026

ਕਲਾਨੌਰ (ਗੁਰਦਾਸਪੁਰ), 15 ਨਵੰਬਰ (ਪੁਰੇਵਾਲ) - 3  ਨਵੰਬਰ ਨੂੰ ਰਾਜਸਥਾਨ ਦੇ ਗੰਗਾਨਗਰ ਵਿਖੇ ਸਥਿਤ ਰੇਲਵੇ ਟਰੈਕ ਤੇ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਪੈੜ ਨੱਪਦਿਆਂ ਹੋਇਆਂ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਕਲਾਨੌਰ ਦੇ ਦੋ ਵੱਖ-ਵੱਖ ਪਿੰਡਾਂ ਤੋਂ ਇਕ ਲੜਕੀ ਸਮੇਤ ਦੋ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਥਿਤ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ। ਰਾਜਸਥਾਨ ਅਤੇ ਪੰਜਾਬ ਦਾ ਜ਼ਿਲ੍ਹੇ ਗੁਰਦਾਸਪੁਰ ਅਧੀਨ ਸੰਬੰਧਿਤ ਕਥਿਤ ਦੋਸ਼ੀਆਂ ਦੇ ਪਿੰਡ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਹਨ ਪੁਲਿਸ ਇਸ ਮਾਮਲੇ ਨੂੰ ਵੱਖ-ਵੱਖ ਪਹਿਲੂਆਂ 'ਤੇ ਜਾਂਚ ਚ ਜੁਟੀ ਹੋਈ ਹੈ।

ਅਗਲੀ ਖ਼ਬਰ ਇਜ਼ਰਾਈਲੀ ਫ਼ੌਜ ਨੇ ਹਮਾਸ ਦੀ ਫ਼ੌਜੀ ਸ਼ਾਖਾ ਦੇ ਰਫਾਹ ਬ੍ਰਿਗੇਡ' ਕਮਾਂਡਰ ਨੂੰ ਕੀਤਾ ਢੇਰ - ਰਿਪੋਰਟ