ਸਿਡਨੀ, 14 ਅਪ੍ਰੈਲ (ਹਰਕੀਰਤ ਸਿੰਘ ਸੰਧਰ)-38ਵੀਂ ਸਿੱਖ ਖੇਡਾਂ ਮੈਲਬਰਨ-2026 ਵਿਚ ਸਿਡਨੀ ਲਾਇਨਜ਼ ਹਾਕੀ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਿਵੀਜ਼ਨ-2 'ਚ ਸੋਨ ਤਗਮਾ ਹਾਸਲ ਕਰਕੇ ਕਲੱਬ ਅਤੇ ਸਿਡਨੀ ਦਾ ਨਾਂਅ ਰÏਸ਼ਨ ਕੀਤਾ¢ ਟੀਮ ਦੀ ਕਪਤਾਨੀ ਰਾਜਨਬੀਰ ਸਿੰਘ ਬੱਲ ਨੇ ਕੀਤੀ, ਜਿਨ੍ਹਾਂ ਨੇ ਜਿੱਤ ਤੋਂ ਬਾਅਦ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਲ ਉਨ੍ਹਾਂ ਲਈ ਬਹੁਤ ਮਾਣ ਅਤੇ ਖੁਸ਼ੀ ਵਾਲਾ ਹੈ¢ ਟੂਰਨਾਮੈਂਟ 'ਚ ਵੱਖ-ਵੱਖ ਸ਼ਹਿਰਾਂ ਦੀਆਂ ਮਜ਼ਬੂਤ ਟੀਮਾਂ ਨੇ ਭਾਗ ਲਿਆ ਪਰ ਸਿਡਨੀ ਲਾਇਨਜ਼ ਨੇ ਆਪਣੀ ਬਿਹਤਰੀਨ ਖੇਡ ਨਾਲ ਫਾਈਨਲ 'ਚ ਮੈਲਬਰਨ ਦੀ ਟੀਮ ਨੂੰ 4-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ¢ ਇਸ ਦੇ ਨਾਲ ਹੀ ਓਵਰ 55+ ਮੈਨਜ਼ ਸ਼੍ਰੇਣੀ 'ਚ ਵੀ ਸਿਡਨੀ ਲਾਇਨਜ਼ ਹਾਕੀ ਕਲੱਬ ਦੀ ਟੀਮ ਨੇ ਉਪ ਜੇਤੂ ਰਹਿ ਕੇ ਇਕ ਹੋਰ ਮਾਣਯੋਗ ਉਪਲਬਧੀ ਦਰਜ ਕੀਤੀ¢ਕਲੱਬ ਦੇ ਪ੍ਰਧਾਨ ਰਣਦੀਪ ਸਿੰਘ ਬੱਲ ਨੇ ਦੱਸਿਆ ਕਿ ਇਸ ਵਾਰ ਸਿੱਖ ਖੇਡਾਂ 'ਚ ਸਿਡਨੀ ਲਾਇਨਜ਼ ਵਲੋਂ ਕੁੱਲ 6 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚ ਡਿਵੀਜ਼ਨ-1, ਡਿਵੀਜ਼ਨ-2, ਓਵਰ 55+, ਓਵਰ 40+, ਅੰਡਰ-13 ਅਤੇ ਅੰਡਰ-10 ਟੀਮਾਂ ਸ਼ਾਮਿਲ ਸਨ¢ਇਨਾਮ ਵੰਡ ਸਮਾਗਮ ਦੌਰਾਨ ਪ੍ਰਧਾਨ ਰਣਦੀਪ ਸਿੰਘ ਬੱਲ ਸਮੇਤ ਸੰਜੀਵ ਕੁਮਾਰ, ਚਰਨਕਵਲ ਸਿੰਘ, ਜਗਪ੍ਰੀਤ ਸਿੰਘ ਛੀਨਾ, ਮਨਜਿੰਦਰ ਸਿੰਘ, ਤਜਿੰਦਰ ਸਿੰਘ, ਰਾਜਨਬੀਰ ਸਿੰਘ ਅਤੇ ਸਾਵਿੰਦਰ ਸਿੰਘ ਸੋਹੀ ਵੀ ਮÏਜੂਦ ਸਨ¢