ਸਿਡਨੀ, 14 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਅਨ ਲਿਟਲ ਅਥਲੈਟਿਕਸ ਨੈਸ਼ਨਲ ਚੈਂਪੀਅਨ ਦੌਰਾਨ ਸਿਡਨੀ ਦੇ ਗਲੈਨਵੁੱਡ ਅਥਲੈਟਿਕਸ ਕਲੱਬ ਨਾਲ ਸੰਬੰਧਿਤ ਨੌਜਵਾਨ ਅਥਲੀਟ ਅਰਜੁਨ ਕੁੰਤਾਮੁਕਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਤਗਮੇ ਆਪਣੇ ਨਾਂਅ ਕੀਤੇ | ਉਸ ਨੇ ਉਮਰ ਵਰਗ 12 'ਚ 400 ਮੀਟਰ ਦੌੜ 56.12 ਸਕਿੰਟ ਦਾ ਬਿਹਤਰੀਨ ਸਮਾਂ ਕੱਢ ਕੇ ਨਵਾਂ ਮੀਟ ਰਿਕਾਰਡ ਵੀ ਕਾਇਮ ਕੀਤਾ | ਉਸ ਦੇ ਇਸ ਪ੍ਰਦਰਸ਼ਨ ਨੂੰ ਮੁਕਾਬਲੇ ਦੀਆਂ ਸਭ ਤੋਂ ਵਧੀਆ ਦੌੜਾਂ ਵਿਚੋਂ ਇਕ ਕਰਾਰ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਅਰਜੁਨ ਨੇ ਆਪਣੀ ਟੀਮ ਨਾਲ ਮਿਲ ਕੇ ਸਵੀਡਿੱਸ਼ ਰੀਲੇਅ 'ਚ ਵੀ ਸੋਨੇ ਦਾ ਤਗਮਾ ਜਿੱਤਿਆ | ਟੀਮ ਨੇ ਨੈਸ਼ਨਲ ਰਿਕਾਰਡ ਵੀ ਕਾਇਮ ਕੀਤਾ | ਅਰਜੁਨ ਦੀ ਇਸ ਉਪਲਬਧੀ ਨਾਲ ਉਸ ਦੇ ਕਲੱਬ ਨੂੰ ਵੀ ਮਾਣ ਮਿਲਿਆ ਹੈ | ਕੋਚ ਗੁਰਸ਼ੇਰ ਸਿੰਘ ਮਾਨ ਅਤੇ ਪਰਿਵਾਰਕ ਮੈਂਬਰਾਂ ਨੇ ਅਰਜੁਨ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਰਜੁਨ ਭਵਿੱਖ 'ਚ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਵੀ ਤਗਮੇ ਜਿੱਤ ਸਕਦਾ ਹੈ |
ਆਸਟ੍ਰੇਲੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਅਰਜੁਨ ਨੇ ਜਿੱਤੇ ਦੋ ਸੋਨ ਤਗਮੇ <br/>
ਅਜੀਤ ਡੈਸਕ
15-04-2026