ਐਬਟਸਫੋਰਡ, 14 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿ੍ੰਸਟਨ ਨੇੜੇ ਵਾਪਰੇ ਸੜਕੇ ਹਾਦਸੇ 'ਚ ਪੰਜਾਬੀ ਟਰੱਕ ਡਰਾਈਵਰ ਰੈਂਡੀ ਗਰੇਵਾਲ ਦੀ ਮੌਤ ਹੋ ਗਈ | ਉਹ 54 ਵਰਿ੍ਹਆਂ ਦਾ ਸੀ | ਜਾਣਕਾਰੀ ਅਨੁਸਾਰ ਰੈਂਡੀ ਗਰੇਵਾਲ ਆਪਣੇ ਟਰੱਕ ਵਿਚ ਸਾਮਾਨ ਲੱਦ ਕੇ ਜਾ ਰਿਹਾ ਸੀ ਕਿ ਪਿ੍ੰਸਟਨ ਨੇੜੇ ਹਾਈਵੇਅ 3 ਵੈਸਟ ਉੱਪਰ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ ਤੇ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਉੱਪਰ ਪਲਟ ਗਿਆ | ਗੰਭੀਰ ਸੱਟਾਂ ਲੱਗਣ ਕਾਰਨ ਰੈਂਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਕਾਰਨ ਕੈਨੇਡੀ ਲੇਕ ਰੋਡ ਤੇ ਵਿਪਸਾਅ ਰੋਡ ਦਰਮਿਆਨ ਹਾਈਵੇਅ ਨੰਬਰ 3 ਵੈਸਟ ਕਈ ਘੰਟੇ ਤੱਕ ਬੰਦ ਰੱਖਣਾ ਪਿਆ | ਦੱਸਿਆ ਜਾਂਦਾ ਹੈ ਕਿ ਰੈਂਡੀ ਗਰੇਵਾਲ ਬਹੁਤ ਮਿਹਨਤੀ ਤੇ ਮਿਲਣਸਾਰ ਇਨਸਾਨ ਸੀ | ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |