27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਆਈ.ਸੀ.ਸੀ. ਨੇ ਸੰਜੂ ਸੈਮਸਨ ਨੂੰ ਮਾਰਚ ਮਹੀਨੇ ਦਾ ਸਰਬੋਤਮ ਖਿਡਾਰੀ ਚੁਣਿਆ

ਅਜੀਤ ਡੈਸਕ 15-04-2026

ਦੁਬਈ, 14 ਅਪ੍ਰੈਲ (ਏਜੰਸੀ)-ਭਾਰਤ ਦੀ ਟੀ-20 ਵਿਸ਼ਵ ਕੱਪ ਦੀ ਜਿੱਤ ਦੇ ਹੀਰੋ ਸੰਜੂ ਸੈਮਸਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਮਾਰਚ ਮਹੀਨੇ ਦਾ ਸਰਬੋਤਮ ਖਿਡਾਰੀ ਚੁਣਿਆ ਹੈ | ਸੈਮਸਨ ਨੇ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ 'ਚ ਅੰਤਿਮ ਗਿਆਰਾਂ 'ਚ ਜਗ੍ਹਾਂ ਨਹੀਂ ਮਿਲੀ ਸੀ ਪਰ ਬਾਅਦ 'ਚ ਜਦੋਂ ਉਨ੍ਹਾਂ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਤਾਂ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਫਾਈਨਲ 'ਚ ਨਿਊਜ਼ੀਲੈਂਡ ਖ਼ਿਲਾਫ਼ 46 ਗੇਂਦਾ 'ਚ 89 ਦੌੜਾਂ ਬਣਾ ਕੇ ਭਾਰਤ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿਤਾਉਣ 'ਚ ਮਦਦ ਕੀਤੀ ਸੀ | ਸੈਮਸਨ ਨੂੰ ਮਹੀਨਾਵਾਰ ਸਨਮਾਨ ਮਿਲਣ ਦਾ ਮਤਲਬ ਇਹ ਵੀ ਹੈ ਕਿ ਪਿਛਲੇ 5 ਮਹੀਨਿਆਂ 'ਚ ਇਹ ਪੁਰਸਕਾਰ ਲਗਾਤਾਰ ਕਿਸੇ ਵੱਖਰੇ ਦੇਸ਼ ਦੇ ਖਿਡਾਰੀ ਨੇ ਹਾਸਲ ਕੀਤਾ ਹੈ |

ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ 'ਚ ਮੌਤ ਅਗਲੀ ਖ਼ਬਰ ਚੇਨਈ ਨੇ ਕੋਲਕਾਤਾ ਨੂੰ 32 ਦੌੜਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।