ਚੇਨਈ, 14 ਅਪ੍ਰੈਲ (ਏਜੰਸੀ)-ਇਥੇ ਖੇਡੇ ਗਏ ਆਈ.ਪੀ.ਐਲ. ਦੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 32 ਦੌੜਾਂ ਨਾਲ ਹਰਾ ਦਿੱਤਾ। ਮੌਜੂਦਾ ਸੀਜ਼ਨ 'ਚ ਕੋਲਕਾਤਾ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ ਸਕੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐਲ. ਦੇ 22ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ। ਚੇਨਈ ਵਲੋਂ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 32 ਗੇਂਦਾਂ 'ਚ 48 ਦੌੜਾਂ (ਚੌਕੇ 4, ਛੱਕੇ 3) ਬਣਾਈਆਂ, ਜਦਕਿ ਡੇਵਾਲਡ ਬ੍ਰੇਵਿਸ ਨੇ 29 ਦੌੜਾਂ 'ਤੇ 41 ਦੌੜਾਂ (ਚੌਕੇ 4, ਛੱਕੇ 2) ਅਤੇ ਆਯੂਸ਼ ਮਹਾਤਰੇ ਨੇ ਤੇਜ਼-ਤਰਾਰ 17 ਗੇਂਦਾਂ 'ਤੇ 38 ਦੌੜਾਂ (ਚੌਕੇ 6, ਛੱਕੇ 2) ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਚੇਨਈ ਦੇ ਗੇਂਦਬਾਜ਼ ਨੂਰ ਅਹਿਮਦ ਨੇ 4 ਓਵਰਾਂ 'ਚ 21 ਦੌੜਾਂ ਦੇ ਕੇ ਕੋਲਕਾਤਾ ਦੇ ਕਪਤਾਨ ਅਜਿੰਕਿਆ ਰਹਾਣੇ (28 ਦੌੜਾਂ), ਰਿੰਕੂ ਸਿੰਘ ਅਤੇ ਕੈਮਰੂਨ ਗ੍ਰੀਨ ਨੂੰ ਆਊਟ ਕਰਕੇ ਪੈਵੇਲੀਅਨ ਭੇਜਿਆ।
ਚੇਨਈ ਨੇ ਕੋਲਕਾਤਾ ਨੂੰ 32 ਦੌੜਾਂ ਨਾਲ ਹਰਾਇਆ
ਅਜੀਤ ਡੈਸਕ
15-04-2026