26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦਲ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ 'ਚ ਬੰਨ੍ਹਣ ਦਾ ਵਿਰੋਧ <br/>

ਅਜੀਤ ਡੈਸਕ 15-04-2026

ਅੰਮਿ੍ਤਸਰ, 14 ਅਪ੍ਰੈਲ (ਸਟਾਫ ਰਿਪੋਰਟਰ)-ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ 'ਚ ਬੰਨ੍ਹਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਗੁਰੂ ਗ੍ਰੰਥ ਦੀ ਪਹਿਰੇਦਾਰੀ ਕਿਸੇ ਕਾਨੂੰਨ ਨੇ ਨਹੀਂ ਬਲਕਿ ਪੰਥ ਨੇ ਕਰਨੀ ਹੈ | ਬੀਤੇ ਦਿਨ ਮੋਗਾ ਦੇ ਧਰਮਕੋਟ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਉਪਰੰਤ ਅੱਜ ਇਥੇ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਉਕਤ ਪੰਥਕ ਇਕੱਤਰਤਾ ਦਾ ਉਦੇਸ਼ ਸ਼ਬਦ ਗੁਰੂ ਦੇ ਸਿਧਾਂਤ 'ਤੇ ਹੋ ਰਹੇ ਹਮਲੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅਪਮਾਨ ਅਤੇ ਖ਼ਾਲਸਾ ਰਾਜ ਦੇ ਸੰਕਲਪ ਨੂੰ ਧੁੰਦਲਾ ਕਰਨ ਲਈ ਹਕੂਮਤੀ ਕੋਸ਼ਿਸ਼ਾਂ ਵਿਰੁੱਧ ਸਿੱਖਾਂ ਨੂੰ ਲਾਮਬੰਦ ਕਰਨਾ ਸੀ | ਪਾਵਨ ਸਰੂਪਾਂ ਜਾਂ ਸ਼ਬਦ-ਗੁਰੂ ਦੇ ਸਿਧਾਂਤ 'ਤੇ ਕੋਈ ਵੀ ਹਮਲਾ, ਸਿੱਖ ਕੌਮ ਦੀ ਆਤਮਾ 'ਤੇ ਹਮਲਾ ਹੈ | ਬੁਲਾਰਿਆਂ ਨੇ ਜੁਝਾਰੂ ਸੁਰ ਵਿਚ ਕਿਹਾ ਕਿ ਗੁਰੂ-ਦੋਖੀਆਂ ਤੇ ਗੁਰੂ-ਨਿੰਦਕਾਂ ਨੂੰ ਖ਼ਾਲਸਾਈ ਰਵਾਇਤਾਂ ਅਨੁਸਾਰ ਟੱਕਰਨਾ, ਖ਼ਾਲਸੇ ਦਾ ਫਰਜ਼ ਅਤੇ ਹੱਕ ਹੈ | ਦਲ ਖ਼ਾਲਸਾ ਆਗੂਆਂ ਨੇ ਦਾਅਵਾ ਕੀਤਾ ਕਿ 1978 ਦੇ ਨਕਲੀ ਗੁਰੂਡੰਮ ਵਿਰੁੱਧ ਆਰੰਭ ਹੋਇਆ ਧਰਮ ਯੁੱਧ, 1984 ਦੇ ਦਰਬਾਰ ਸਾਹਿਬ ਹਮਲੇ ਦੇ ਨਾਲ ਖ਼ਾਲਸੇ ਦੀ ਪ੍ਰਭੂਸੱਤਾ ਅਤੇ ਪੰਜਾਬ ਦੀ ਆਜ਼ਾਦੀ ਵਿਚ ਤਬਦੀਲ ਹੋਇਆ ਸਿੱਖ ਸੰਘਰਸ਼ ਅੱਜ ਵੀ ਜਾਰੀ ਹੈ | ਇਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸਿੱਖਾਂ ਨੂੰ ਕੌਮੀ ਮਕਸਦ ਲਈ ਵਚਨਬੱਧ ਅਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ ਜਦੋਂ ਕਿ ਮੀਤ-ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਇਹ ਸੰਕਟ ਸਿਰਫ਼ ਕਾਨੂੰਨੀ ਨਹੀਂ, ਖ਼ਾਲਸਾਈ ਪ੍ਰੰਪਰਾਵਾਂ ਨਾਲ ਜੁੜਿ੍ਹਆ ਹੈ | ਇਸ ਸਮੱਸਿਆ ਦਾ ਹੱਲ ਕੇਵਲ ਸਖ਼ਤ ਕਾਨੂੰਨ ਨਾਲ ਨਹੀਂ ਹੋਣ ਵਾਲਾ, ਇਸ ਲਈ ਚੌਕਸੀ, ਸਿੱਖਿਆ ਅਤੇ ਸੰਸਥਾਗਤ ਵਚਨਬੱਧਤਾ ਅਤੇ ਪੰਥਕ ਏਕਤਾ ਦੀ ਲੋੜ ਹੈ | ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਾਰਜ ਸਿੰਘ ਸਮੇਤ ਹੋਰ ਪਾਰਟੀ ਆਗੂ ਤੇ ਵਿਦਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਚੇਨਈ ਨੇ ਕੋਲਕਾਤਾ ਨੂੰ 32 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ ਛੱਤੀਸਗੜ੍ਹ ਪਾਵਰ ਪਲਾਂਟ 'ਚ ਬਾਇਲਰ ਧਮਾਕਾ- 11 ਮਜ਼ਦੂਰਾਂ ਦੀ ਮÏਤ, 22 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।