26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਛੱਤੀਸਗੜ੍ਹ ਪਾਵਰ ਪਲਾਂਟ 'ਚ ਬਾਇਲਰ ਧਮਾਕਾ- 11 ਮਜ਼ਦੂਰਾਂ ਦੀ ਮÏਤ, 22 ਜ਼ਖ਼ਮੀ

ਅਜੀਤ ਡੈਸਕ 15-04-2026
ਸਕਤੀ (ਛੱਤੀਸਗੜ੍ਹ), 14 ਅਪ੍ਰੈਲ (ਪੀ.ਟੀ.ਆਈ.) ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਵਿੱਚ ਇੱਕ ਪਾਵਰ ਪਲਾਂਟ ਵਿੱਚ ਬਾਇਲਰ ਧਮਾਕੇ ਹੋਣ ਨਾਲ 11 ਮਜ਼ਦੂਰ ਮਾਰੇ ਗਏ ਅਤੇ 22 ਜ਼ਖ਼ਮੀ ਹੋ ਗਏ¢ਸ਼ਕਤੀ ਦੇ ਪੁਲਿਸ ਸੁਪਰਡੈਂਟ ਪ੍ਰਫੁੱਲ ਠਾਕੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ, ਵੇਦਾਂਤਾ ਲਿਮਟਿਡ ਦੇ ਸਿੰਗੀਤਰਾਈ ਪਿੰਡ ਵਿੱਚ ਸਥਿਤ ਪਾਵਰ ਪਲਾਂਟ ਵਿੱਚ ਇੱਕ ਬਾਇਲਰ ਟਿਊਬ ਵਿੱਚ ਧਮਾਕਾ ਦੁਪਹਿਰ ਵੇਲੇ ਹੋਇਆ, ਜਿਸ ਕਾਰਨ 11 ਮਜ਼ਦੂਰਾਂ ਦੀ ਮÏਤ ਹੋ ਗਈ ਹੈ ਅਤੇ 22 ਜ਼ਖ਼ਮੀ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਤਿੰਨ ਮਜਦੂਰਾਂ ਦੀ ਮੌਕੇ 'ਤੇ ਹੀ ਮÏਤ ਹੋ ਗਈ, ਜਦੋਂ ਕਿ ਬਾਕੀਆਂ ਨੇ ਹਸਪਤਾਲਾਂ ਵਿੱਚ ਇਲਾਜ ਦÏਰਾਨ ਦਮ ਤੋੜ ਦਿੱਤਾ¢ ਜ਼ਖ਼ਮੀਆਂ ਦਾ ਇਲਾਜ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ¢ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਅਤੇ ਕਿਹਾ ਕਿ ਸਰਕਾਰ ਮਿ੍ਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ¢ ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਦਲ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ 'ਚ ਬੰਨ੍ਹਣ ਦਾ ਵਿਰੋਧ <br/> ਅਗਲੀ ਖ਼ਬਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਹੁਲ ਸਮੇਤ ਹੋਰਨਾਂ ਆਗੂਆਂ ਵਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।