04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਐਫ.ਬੀ.ਆਈ. ਮੁਖੀ ਕਾਸ਼ ਪਟੇਲ ਸ਼ਾਨਦਾਰ ਵਿਅਕਤੀ-ਟਰੰਪ <br/>

ਅਜੀਤ ਡੈਸਕ 27-03-2026
ਸੈਕਰਾਮੈਂਟੋ, 26 ਮਾਰਚ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਮਫਿਸ ਸੇਫ ਟਾਸਕ ਫੋਰਸ ਦੀ ਵਾਸ਼ਿੰਗਟਨ ਡੀ.ਸੀ. ਵਿਚ ਇਕ ਗੋਲਮੇਜ਼ ਮੀਟਿੰਗ ਦÏਰਾਨ ਐਫ.ਬੀ.ਆਈ. ਮੁਖੀ ਭਾਰਤੀ ਮੂਲ ਦੇ ਕਾਸ਼ ਪਟੇਲ ਦੀ ਰਜਵੀਂ ਪ੍ਰਸੰਸਾ ਕੀਤੀ | ਇਸ ਮੀਟਿੰਗ ਵਿਚ ਪਟੇਲ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਨੇ ਹਿੰਸਕ ਅਪਰਾਧੀਆਂ ਦੀਆਂ ਰਿਕਾਰਡ ਇਤਿਹਾਸਕ ਗਿ੍ਫ਼ਤਾਰੀਆਂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਿਸ 'ਤੇ ਟਰੰਪ ਨੇ ਕਿਹਾ ਕਿ ਐਫ.ਬੀ.ਆਈ. ਮੁਖੀ ਕਾਸ਼ ਪਟੇਲ ਇਕ ਸ਼ਾਨਦਾਰ ਵਿਅਕਤੀ ਹੈ | ਦਰਅਸਲ ਜਦੋਂ ਤੁਸੀਂ ਉਸ ਨੂੰ ਜਾਣਨ ਦਾ ਯਤਨ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਉਹ ਅਦਭੁਤ ਹੈ | ਟਰੰਪ ਨੇ ਕਿਹਾ ਕਾਸ਼ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸ਼ਾਨਦਾਰ ਕੰਮ ਕੀਤਾ ਹੈ | ਇਸ ਮÏਕੇ ਪਟੇਲ ਨੇ ਮੈਮਫਿਸ ਸੇਫ ਟਾਸਕ ਫੋਰਸ ਦੀ ਭੂਮਿਕਾ 'ਤੇ ਰੌਸ਼ਨੀ ਪਾਈ ਜਿਨ੍ਹਾਂ ਦੀ ਕਾਰਗੁਜ਼ਾਰੀ ਸਦਕਾ ਪਿਛਲੇ 6 ਮਹੀਨਿਆਂ ਦÏਰਾਨ ਸ਼ਹਿਰ ਵਿਚ ਹਿੰਸਕ ਅਪਰਾਧ ਵਿਚ ਤੇਜ਼ੀ ਨਾਲ ਕਮੀ ਆਈ ਹੈ | ਪਟੇਲ ਨੇ ਟਰੰਪ ਨੂੰ ਸੰਬੋਧਿਤ ਹੁੰਦਿਆਂ ਕਿਹਾ 'ਤੁਸੀਂ ਸਾਨੂੰ ਇਜਾਜ਼ਤ ਦਿੱਤੀ ਤੇ ਕਿਹਾ ਕਿ ਜਾਓ ਗਿਰੋਹਾਂ ਦੇ ਸਰਗਨਿਆਂ, ਜਬਰ ਜਨਾਹ ਦੇ ਦੋਸ਼ੀਆਂ, ਕਾਤਲਾਂ ਤੇ ਡਰੱਗ ਦੇ ਵਪਾਰੀਆਂ ਨੂੰ ਫੜੋ | ਪਟੇਲ ਨੇ ਆਪਣੇ ਸੰਬੋਧਨ ਵਿਚ ਆਪਣੀ ਨਿੱਜੀ ਯਾਤਰਾ ਬਾਰੇ ਵੀ ਗੱਲ ਕੀਤੀ |

ਪਿਛਲੀ ਖ਼ਬਰ ਈ.ਟੀ.ਓ. ਨੇ ਚਲ ਰਹੇ ਵਿਕਾਸ ਕਾਰਜਾਂ ਦਾ ਜ਼ਮੀਨੀ ਪੱਧਰ 'ਤੇ ਜਾ ਕੇ ਲਿਆ ਜਾਇਜ਼ਾ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਨਾਲ ਭਰੀ ਕਿਸ਼ਤੀ 'ਤੇ ਅਮਰੀਕੀ ਹਮਲਾ-4 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।