04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਈ.ਟੀ.ਓ. ਨੇ ਚਲ ਰਹੇ ਵਿਕਾਸ ਕਾਰਜਾਂ ਦਾ ਜ਼ਮੀਨੀ ਪੱਧਰ 'ਤੇ ਜਾ ਕੇ ਲਿਆ ਜਾਇਜ਼ਾ

ਅਜੀਤ ਡੈਸਕ 27-03-2026

ਚੌਂਕ ਮਹਿਤਾ, 26 ਮਾਰਚ (ਧਰਮਿੰਦਰ ਸਿੰਘ ਭੰਮਰਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਸੂਬੇ ਭਰ ਵਿਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਵੱਡੀ ਪੱਧਰ 'ਤੇ ਚਲ ਰਿਹਾ ਹੈ ਅਤੇ 45 ਹਜ਼ਾਰ ਕਿੱਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਵੀ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜ਼ਮੀਨੀ ਪੱਧਰ 'ਤੇ ਪੁੱਜ ਕੇ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਤਕਰੀਬਨ 1 ਕਰੋੜ 73 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਖੇਡ ਸਟੇਡੀਅਮ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਦਾ ਕੰਮ 25 ਨਵੰਬਰ 2025 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਕੰਮ ਜੂਨ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਖੇਡ ਸਟੇਡੀਅਮ ਵਿਚ ਫੁੱਟਬਾਲ, ਹੈਂਡਬਾਲ ਅਤੇ ਵਾਲੀਬਾਲ ਵਰਗੀਆਂ ਖੇਡਾਂ ਲਈ ਮਜ਼ਬੂਤ ਮੈਦਾਨ, ਜੋਗਿੰਗ ਟਰੈਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਵਿਚ ਸਿਹਤਮੰਦ ਸੋਚ ਅਤੇ ਸ਼ਰੀਰਕ ਤੰਦਰੁਸਤ ਰਹੇਗਾ | ਇਸ ਤੋਂ ਉਪਰੰਤ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਅੰਮਿ੍ਤਸਰ-ਮਹਿਤਾ ਰੋਡ ਤੋਂ ਮਹਿਤਾ-ਬਿਆਸ ਰੋਡ (ਵਾਇਆ ਦਮਦਮੀ ਟਕਸਾਲ ਗੁਰਦੁਆਰਾ ਸਾਹਿਬ, ਮਹਿਤਾ ਪਿੰਡ) ਤੱਕ ਸੜਕ ਦੇ ਕੀਤੇ ਗਏ ਸਪੈਸ਼ਲ ਰਿਪੇਅਰ ਕੰਮ ਦਾ ਵੀ ਜਾਇਜ਼ਾ ਲਿਆ ਗਿਆ | ਇਸ ਮੌਕੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇ ਰਾਜਪੂਤਾਂ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਕੁਹਾਟਵਿੰਡ, ਬਲਾਕ ਪ੍ਰਧਾਨ ਜਰਮਨ ਉਦੋ ਨੰਗਲ, ਸਰਪੰਚ ਪਰਮਜੀਤ ਕੌਰ, ਜਥੇ. ਹਰਜੀਤ ਸਿੰਘ ਮਹਿਤੀਆ, ਬਲਜੀਤ ਸਿੰਘ ਚਾਹਲ (ਜਨਰਲ ਸੈਕਟਰੀ ਪੰਜਾਬ), ਨੰਬਰਦਾਰ ਪੰਜਾਬ ਸਿੰਘ, ਹਰਜੀਤ ਸਿੰਘ ਪ੍ਰਧਾਨ, ਹਲਕਾ ਕੋਆਰਡੀਨੇਟਰ ਦਇਆ ਸਿੰਘ ਮਹਿਤਾ, ਹਲਕਾ ਕੋਆਰਡੀਨੇਟਰ ਜੁਗਰਾਜ ਸਿੰਘ ਵੜੈਚ, ਸਰਪੰਚ ਪ੍ਰਗਟ ਸਿੰਘ ਬੁੱਟਰ, ਸਰਪੰਚ ਗੁਰਵੇਲ ਸਿੰਘ ਜਲਾਲ, ਰਣਜੀਤ ਸਿੰਘ ਰਾਣਾ ਸ਼ਾਹ ਧਰਦਿਉ, ਸਰਪੰਚ ਬਲਵਿੰਦਰ ਸਿੰਘ ਰਜਧਾਨ, ਸਰਪੰਚ ਮਨਜੀਤ ਸਿੰਘ ਫੌਜੀ, ਸਰਪੰਚ ਰਣਜੀਤ ਸਿੰਘ ਮਹਿਤਾ, ਡਾ. ਸਰਦੂਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 29 ਦੀ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਐਫ.ਬੀ.ਆਈ. ਮੁਖੀ ਕਾਸ਼ ਪਟੇਲ ਸ਼ਾਨਦਾਰ ਵਿਅਕਤੀ-ਟਰੰਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।