05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

40 ਸਾਲ ਪਹਿਲਾਂ ਹੋਏ ਜਬਰ ਜਨਾਹ ਮਾਮਲਿਆਂ ਦਾ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 27-03-2026
ਸੈਕਰਾਮੈਂਟੋ, 26 ਮਾਰਚ (ਹੁਸਨ ਲੜੋਆ ਬੰਗਾ)-ਜਾਰਜੀਆ 'ਚ 1986 ਵਿਚ ਹੋਏ ਜਬਰਜਨਾਹ ਦੇ ਮਾਮਲਿਆਂ 'ਚ ਪੁਲਿਸ ਵੱਲੋਂ ਆਖਰਕਾਰ 60 ਸਾਲਾ ਸ਼ੱਕੀ ਦੋਸ਼ੀ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਕਿਹਾ ਹੈ ਕਿ ਦੋਸ਼ੀ ਗਲੈਨ ਡੈਨੀਏਲ ਪਲਾਈਬੋਨ ਨੂੰ ਓਗਲੇਥੋਰਪੇ ਕਾਊਾਟੀ ਸਥਿਤ ਉਸ ਦੇ ਘਰ ਵਿਚੋਂ ਗਿ੍ਫਤਾਰ ਕੀਤਾ ਗਿਆ | ਜੁਰਮ ਕਰਨ ਵੇਲੇ ਸ਼ੱਕੀ ਦੋਸ਼ੀ ਦੀ ਉਮਰ 20 ਸਾਲ ਸੀ | ਲਾਰੈਂਸਵਿਲੇ ਪੁਲਿਸ ਵਿਭਾਗ ਤੇ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਂਝੇ ਤÏਰ 'ਤੇ ਉਸ ਦੀ ਗਿ੍ਫਤਾਰੀ ਦਾ ਐਲਾਨ ਕੀਤਾ | ਪੁਲਿਸ ਅਨੁਸਾਰ ਘਟਨਾਵਾਂ ਸਮੇ ਜਾਂਚਕਾਰਾਂ ਨੇ ਪੀੜਤਾਂ ਵੱਲੋਂ ਸ਼ੱਕੀ ਦੇ ਦੱਸੇ ਹੁਲੀਏ ਤੇ ਘਟਨਾਵਾਂ ਨੂੰ ਅੰਜ਼ਾਮ ਦੇਣ ਦੇ ਢੰਗ ਤਰੀਕੇ ਸਮੇਤ ਕਈ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ ਘਟਨਾਵਾਂ ਵਿਚ ਬਹੁਤ ਸਮਾਨਤਾ ਪਾਈ ਗਈ ਪਰ ਹਰ ਮਾਮਲੇ ਵਿਚ ਸ਼ੱਕੀ ਜੁਰਮ ਕਰਨ ਤੋਂ ਬਾਅਦ ਪੁਲਿਸ ਨੂੰ ਝਕਾਨੀ ਦੇਣ ਵਿਚ ਕਾਮਯਾਬ ਰਿਹਾ | ਲਾਰੈਂਸਵਿਲੇ ਪੁਲਿਸ ਅਨੁਸਾਰ ਮਾਮਲੇ ਨੂੰ ਦੁਬਾਰਾ 2025 ਵਿਚ ਖੋਲਿਆ ਗਿਆ ਤੇ ਜੋ ਸੰਭਵ ਨਹੀਂ ਸੀ, ਉਹ ਤਕਨੀਕੀ ਤੇ ਡੀ.ਐਨ.ਏ. ਜਾਂਚ ਨਾਲ ਸੰਭਵ ਹੋਇਆ |

ਪਿਛਲੀ ਖ਼ਬਰ ਜੂਨੀਅਰ ਪੈਨ ਅਮਰੀਕਨ ਕੱਪ ਚਿੱਲੀ 'ਚ ਹਾਕੀ ਖੇਡਣਗੀਆਂ ਪ੍ਰਭਨੂਰ ਤੇ ਪੁਨੀਤ ਅਗਲੀ ਖ਼ਬਰ ਰੋਹਿਤ ਤੇ ਕੋਹਲੀ ਭਾਰਤ 'ਚ ਖੇਡਣਗੇ 9 ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।