ਐਬਟਸਫੋਰਡ, 26 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਚਿੱਲੀ ਦੀ ਰਾਜਧਾਨੀ ਸੇਨਟਿਆਗੋ ਵਿਖੇ 6 ਤੋਂ 18 ਅਪ੍ਰੈਲ ਤੱਕ ਹੋ ਰਹੇ ਜੂਨੀਅਰ ਪੈਨ ਅਮਰੀਕਨ ਕੱਪ 2026 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਕੈਨੇਡਾ ਦੀ 18 ਮੈਂਬਰੀ ਲੜਕੀਆਂ ਦੀ ਜੂਨੀਅਰ ਹਾਕੀ ਟੀਮ ਵਿਚ 2 ਪੰਜਾਬੀ ਖਿਡਾਰਨਾਂ ਪੁਨੀਤ ਕੌਰ ਲਿੱਟ ਤੇ ਪ੍ਰਭਨੂਰ ਕੌਰ ਹੁੰਦਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਤਹਿਸੀਲ ਦੇ ਪਿੰਡ ਬੁਰਜ ਲਿੱਟਾਂ ਦੇ ਜਸਮੇਲ ਸਿੰਘ ਰਾਜੂ ਲਿੱਟ ਦੀ ਹੋਣਹਾਰ ਧੀ ਪੁਨੀਤ ਕੌਰ ਨੇ 9 ਸਾਲ ਦੀ ਉਮਰ 'ਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ | ਤੇਜ਼ ਤਰਾਰ ਹਾਕੀ ਖਿਡਾਰਨ ਵਜੋਂ ਜਾਣੀ ਜਾਂਦੀ ਪੁਨੀਤ ਆਪਣੀ ਟੀਮ ਵਿਚ ਫਾਰਵਰਡ ਪੁਜੀਸ਼ਨ 'ਤੇ ਹਾਕੀ ਖੇਡਦੀ ਹੈ, ਜਦਕਿ ਦਸੰਬਰ 2025 ਵਿਚ ਜੂਨੀਅਰ ਵਿਸ਼ਵ ਕੱਪ 'ਚ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਚੁੱਕੀ 5 ਫੁੱਟ 7 ਇੰਚ ਲੰਮੀ ਖਿਡਾਰਨ ਪ੍ਰਭਨੂਰ ਕੌਰ ਹੁੰਦਲ ਮਿਡਫੀਲਡ 'ਤੇ ਫਾਰਵਰਡ ਪੁਜ਼ੀਸ਼ਨ 'ਤੇ ਹਾਕੀ ਖੇਡਦੀ ਹੈ | ਪ੍ਰਭਨੂਰ ਵੈਨਕੂਵਰ ਦੀ ਯੂਨੀਵਰਸਿਟੀ ਆਫ ਬਿ੍ਟਿਸ਼ ਕੋਲੰਬੀਆ ਵਿਖੇ ਸਾਇੰਸ ਦੀ ਪੜ੍ਹਾਈ ਕਰ ਰਹੀ ਹੈ |
ਜੂਨੀਅਰ ਪੈਨ ਅਮਰੀਕਨ ਕੱਪ ਚਿੱਲੀ 'ਚ ਹਾਕੀ ਖੇਡਣਗੀਆਂ ਪ੍ਰਭਨੂਰ ਤੇ ਪੁਨੀਤ
ਅਜੀਤ ਡੈਸਕ
27-03-2026