05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਿਲਾਮੀ ਘਰ ਅਸ਼ਟਗੁਰੂ ਨੇ ਲੰਡਨ ਵਿਚ ਆਪਣਾ ਪਹਿਲਾ ਅੰਤਰਰਾਸ਼ਟਰੀ ਦਫਤਰ ਖੋਲਿ੍ਹਆ

ਅਜੀਤ ਡੈਸਕ 27-03-2026
ਲੰਡਨ, 26 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਭਾਰਤ ਦੇ ਪ੍ਰਮੁੱਖ ਨਿਲਾਮੀ ਘਰ ਅਸ਼ਟਗੁਰੂ ਨੇ ਵਿਸ਼ਵ ਪੱਧਰ 'ਤੇ ਆਪਣੇ ਪੈਰ ਪਸਾਰਦਿਆਂ ਲੰਡਨ ਵਿਚ ਆਪਣਾ ਪਹਿਲਾ ਅੰਤਰਰਾਸ਼ਟਰੀ ਦਫ਼ਤਰ ਖੋਲ੍ਹ ਕੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ | ਇਹ ਨਵਾਂ ਦਫ਼ਤਰ ਲੰਡਨ ਦੇ ਮਸ਼ਹੂਰ ਸਾਊਥ ਕੈਂਸਿੰਗਟਨ ਇਲਾਕੇ ਵਿਚ ਖੋਲਿ੍ਹਆ ਗਿਆ ਹੈ, ਜੋ ਕਿ ਕਲਾ ਤੇ ਸੱਭਿਆਚਾਰ ਦਾ ਕੇਂਦਰ ਮੰਨਿਆ ਜਾਂਦਾ ਹੈ | ਇਸ ਦਾ ਮੁੱਖ ਮਕਸਦ ਯੂਰਪੀਅਨ ਸੰਗ੍ਰਹਿ ਕਰਤਾਵਾਂ ਤੇ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਤੱਕ ਪਹੁੰਚ ਬਣਾਉਣਾ ਹੈ | ਅਸ਼ਟਗੁਰੂ ਲੰਡਨ ਵਿਚ ਆਪਣੀ ਪਹਿਲੀ ਨਿਲਾਮੀ 27 ਮਈ ਨੂੰ ਕਰਨ ਜਾ ਰਿਹਾ ਹੈ, ਜਿਸ ਵਿਚ ਦੁਨੀਆ ਦੀਆਂ ਬਿਹਤਰੀਨ ਘੜੀਆਂ ਪੇਸ਼ ਕੀਤੀਆਂ ਜਾਣਗੀਆਂ | ਲੰਡਨ ਦੀ ਇਸ ਟੀਮ ਦੀ ਅਗਵਾਈ ਲਰੀਸਾ ਜੇਸੀ ਤੇ ਟਿਮ ਬੋਰਨ ਵਰਗੇ ਤਜਰਬੇਕਾਰ ਮਾਹਰ ਕਰ ਰਹੇ ਹਨ | ਲੰਡਨ ਤੋਂ ਬਾਅਦ, ਅਸ਼ਟਗੁਰੂ ਆਉਣ ਵਾਲੇ ਸਮੇਂ ਵਿਚ ਸਿੰਗਾਪੁਰ ਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿਚ ਵੀ ਆਪਣੇ ਦਫ਼ਤਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ |


ਪਿਛਲੀ ਖ਼ਬਰ ਸਿਡਨੀ ਵਿਚ ਅਦਾਕਾਰ ਪਿ੍ੰਸ ਕਮਲਜੀਤ ਸਿੰਘ ਤੇ ਨਾਇਕਰਾ ਕੌਰ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਰੂਸ ਦੇ ਗੈਰਕਾਨੂੰਨੀ ਤੇਲ ਲਿਜਾਣ ਵਾਲੇ ਜਹਾਜ਼ਾਂ ਖ਼ਿਲਾਫ਼ ਕਾਰਵਾਈ ਲਈ ਬਰਤਾਨੀਆ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।