05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਿਡਨੀ ਵਿਚ ਅਦਾਕਾਰ ਪਿ੍ੰਸ ਕਮਲਜੀਤ ਸਿੰਘ ਤੇ ਨਾਇਕਰਾ ਕੌਰ ਦਾ ਨਿੱਘਾ ਸਵਾਗਤ

ਅਜੀਤ ਡੈਸਕ 27-03-2026
ਸਿਡਨੀ, 26 ਮਾਰਚ (ਹਰਕੀਰਤ ਸਿੰਘ ਸੰਧਰ )-ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਪਿ੍ੰਸ ਕੰਵਲਜੀਤ ਤੇ ਅਦਾਕਾਰਾ ਨਿਆਕਰਾ ਇਨ੍ਹਾਂ ਦਿਨੀਂ ਸਿਡਨੀ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਦਾ ਸਥਾਨਕ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਸਿਡਨੀ ਦੇ ਪ੍ਰਮੋਟਰ ਤੇ ਪ੍ਰਬੰਧਕ ਵਰੁਨ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ੰਸ ਕੰਵਲਜੀਤ ਸਿੰਘ ਨੂੰ ਮਿਲਣ ਲਈ ਪ੍ਰਸ਼ੰਸਕਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਦੋਵੇਂ ਕਲਾਕਾਰਾਂ ਨੇ ਅੱਨ ਪਾਰਲੀਮੈਂਟ ਸਿਡਨੀ ਦਾ ਦÏਰਾ ਵੀ ਕੀਤਾ | ਇਸ ਮÏਕੇ 'ਤੇ ਗੱਲਬਾਤ ਕਰਦਿਆਂ ਪਿ੍ੰਸ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅਜੀਤ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਅਸੀਂ ਅਜੀਤ ਅਖ਼ਬਾਰ ਪੜ੍ਹਦੇ ਹੋਏ ਵੱਡੇ ਹੋਏ ਹਾਂ ਤੇ ਅੱਜ ਵੀ ਸਾਡੀ ਸਵੇਰ ਦੀ ਸ਼ੁਰੂਆਤ ਚਾਹ ਤੇ ਅਜੀਤ ਨਾਲ ਹੀ ਹੁੰਦੀ ਹੈ | ਉੁਨ੍ਹਾਂ ਨੇ ਦੱਸਿਆ ਉਨ੍ਹਾਂ ਦੀ ਨਵੀਂ ਫਿਲਮ ਪੰਛੀ 2 ਹੁਣ ਚੋਪਾਲ 'ਤੇ ਰਿਲੀਜ਼ ਹੋ ਚੁੱਕੀ ਹੈ, ਜਿਸਨੂੰ ਦਰਸ਼ਕ ਘਰ ਬੈਠੇ ਵੀ ਦੇਖ ਸਕਦੇ ਹਨ | ਸਿਡਨੀ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਵੱਲੋਂ ਕਲਾਕਾਰਾਂ ਨੂੰ ਮਿਲਣ ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਖਾਸ ਰੁਚੀ ਦਿਖਾਈ ਜਾ ਰਹੀ ਹੈ |
ਪਿਛਲੀ ਖ਼ਬਰ -ਫੁੱਟਬਾਲ ਅੰਡਰ-20 ਚੈਂਪੀਅਨਸ਼ਿਪ- ਅਗਲੀ ਖ਼ਬਰ ਨਿਲਾਮੀ ਘਰ ਅਸ਼ਟਗੁਰੂ ਨੇ ਲੰਡਨ ਵਿਚ ਆਪਣਾ ਪਹਿਲਾ ਅੰਤਰਰਾਸ਼ਟਰੀ ਦਫਤਰ ਖੋਲਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।