29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਓਾਟਾਰੀਓ ਦੇ ਕਈ ਖੇਤਰਾਂ 'ਚ ਲੋਕਾਂ ਨੇ ਮਹਿਸੂਸ ਕੀਤੇ ਭੁਚਾਲ ਦੇ ਝਟਕੇ

ਅਜੀਤ ਡੈਸਕ 30-01-2026
ਟੋਰਾਂਟੋ, 29 ਜਨਵਰੀ (ਹਰਜੀਤ ਸਿੰਘ ਬਾਜਵਾ)-ਓਾਨਟਾਰੀਓ ਦੇ ਨੌਰਥ ਤੇ ਈਸਟ ਸਾਈਡ ਦੇ ਕਈ ਇਲਾਕਿਆਂ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਇੱਥੋਂ ਦੇ ਸਮੇਂ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਤਕਰੀਬਨ 11 ਵਜੇ ਦੇ ਕਰੀਬ ਇੱਥੋਂ ਦੇ ਵੱਖ-ਵੱਖ ਖੇਤਰਾਂ 'ਚ ਇਹ ਝਟਕੇ ਮਹਿਸੂਸ ਕੀਤੇ ਜਾਣ ਦੀਆਂ ਖ਼ਬਰਾਂ ਹਨ | ਜਿਸਦੇ ਅਨੁਸਾਰ ਇਸ ਸਬੰਧੀ ਤਕਰੀਬਨ 3000 ਤੋਂ ਵੀ ਵਧੇਰੇ ਲੋਕਾਂ ਵੱਲੋਂ ਵੱਖ ਵੱਖ ਮਾਧਿਅਮਾਂ ਰਾਹੀਂ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੂੰ ਝਟਕੇ ਲੱਗਣ ਕਾਰਨ ਥੋੜਾ ਡਰ ਮਹਿਸੂਸ ਹੋਇਆ | ਇੱਥੋਂ ਦੇ ਓਰੀਲਿਆ, ਨਿਆਗਰਾ ਫ਼ਾਲਜ਼, ਕਿਚਨਰ, ਬੈਲਵੈਲ,ਟੋਰਾਂਟੋਂ, ਬਿੱਟਬੀ, ਸੈਂਟ ਫੀਲਡ, ਸਕਾਰਬ੍ਰੋ, ਐਸ਼ਬਰਨ, ਈਟੋਬੀਕੋ, ਨਿਉਮਾਰਕੀਟ, ਕੁਇੰਟਵੈਸਟ ਤੇ ਹੋਰ ਸ਼ਹਿਰਾਂ 'ਚ ਵੀ ਲੋਕਾਂ ਵੱਲੋਂ 3.7 ਤੀਬਰਤਾ ਵਾਲੇ ਇਸ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਜਿਸ ਬਾਰੇ ਮਾਹਿਰਾਂ ਤੇ ਇਸ ਸੰਬੰਧੀ ਕੰਮ ਕਰ ਰਹੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਇਹਨਾਂ ਖੇਤਰਾਂ 'ਚ ਦੁਬਾਰਾ ਭੁਚਾਲ ਦੇ ਝਟਕੇ ਲੱਗਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ |


ਪਿਛਲੀ ਖ਼ਬਰ -ਹੋਮਲੈਂਡ ਸਕਿਉਰਟੀ 'ਚ ਸੁਧਾਰਾਂ ਦਾ ਮਾਮਲਾ- ਡੈਮੋਕਰੈਟਸ ਦੀ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ 'ਸ਼ੱਟ ਡਾਊਨ' ਲਈ ਤਿ... ਅਗਲੀ ਖ਼ਬਰ ਨਵਜਾਤ ਬੱਚੇ ਦੀ ਮੌਤ ਮਾਮਲੇ 'ਚ 33 ਸਾਲਾ ਵਿਅਕਤੀ ਦੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।