29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

-ਹੋਮਲੈਂਡ ਸਕਿਉਰਟੀ 'ਚ ਸੁਧਾਰਾਂ ਦਾ ਮਾਮਲਾ- ਡੈਮੋਕਰੈਟਸ ਦੀ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ 'ਸ਼ੱਟ ਡਾਊਨ' ਲਈ ਤਿਆਰ ਰਹੋ

ਅਜੀਤ ਡੈਸਕ 30-01-2026
ਸੈਕਰਾਮੈਂਟੋ, 29 ਜਨਵਰੀ (ਹੁਸਨ ਲੜੋਆ ਬੰਗਾ)-ਡੈਮੋਕਰਟੈਸ ਨੇ ਚਿਤਾਵਨੀ ਦਿੱਤੀ ਹੈ ਕਿ ਅਲੈਕਸ ਪੈਟੀ ਦੀ ਹੱਤਿਆ ਦੇ ਮੱਦੇਨਜ਼ਰ ਜੇਕਰ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ.ਸੀ.ਈ.) ਸਮੇਤ ਹੋਮਲੈਂਡ ਸਕਿਉਰਿਟੀ ਵਿਭਾਗ 'ਚ ਸੁਧਾਰਾਂ ਸਬੰਧੀ ਮੁੱਖ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਕ ਵਾਰ ਫਿਰ 'ਸ਼ੱਟ ਡਾਊਨ' ਦਾ ਸਾਹਮਣਾ ਕਰਨਾ ਪਵੇਗਾ | ਡੈਮੋਕਰੈਟਸ ਅਨੁਸਾਰ ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ 'ਆਪ ਹਦੂਰੀ ਗਸ਼ਤ' ਦੇ ਨਾਂਅ ਨਾਲ ਜਾਣੀ ਜਾਂਦੀ ਇਮੀਗ੍ਰੇਸ਼ਨ ਜਾਂਚ ਬੰਦ ਹੋਵੇ | ਉਹ ਚਾਹੁੰਦੇ ਹਨ ਕਿ ਆਜ਼ਾਦ ਜਾਂਚ ਸਮੇਤ ਆਈ.ਸੀ. ਈ. ਤੇ ਬਾਰਡਰ ਪੈਟਰੋਲ ਵਧੇਰੇ ਜਵਾਬਦੇਹ ਹੋਵੇ | ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਕਾਰਵਾਈ ਦੌਰਾਨ ਅਫ਼ਸਰਾਂ ਦੇ ਮੂੰਹ ਢੱਕੇ ਹੋਏ ਨਾ ਹੋਣ ਤੇ ਬਾਡੀ ਕੈਮਰਾ ਚੱਲਦਾ ਹੋਵੇ | ਸੈਨਟ ਮਿਨਾਰਟੀ ਲੀਡਰ ਚੁਕ ਸ਼ੂਮਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਿਪਬਲੀਕਨ ਤੇ ਵਾਈਟ ਹਾਊਸ ਇਨ੍ਹਾਂ ਬੇਨਤੀਆਂ ਪ੍ਰਤੀ ਤੁਰੰਤ ਹੁੰਗਾਰਾ ਨਹੀਂ ਭਰਦਾ ਤਾਂ ਇਕ ਹੋਰ 'ਫੰਡਿੰਗ ਸੰਕਟ' ਅਟੱਲ ਹੈ | ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਮ ਸੁਧਾਰ ਹਨ ਜੋ ਹਰ ਅਮਰੀਕੀ ਲਾਅ ਇਨਫੋਰਸਮੈਂਟ ਅਧਿਕਾਰੀਆਂ ਤੋਂ ਆਸ ਰਖਦਾ ਹੈ | ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਡੈਮੋਕਰਟੈਸ ਇਕਮੁੱਠ ਹਨ |

ਪਿਛਲੀ ਖ਼ਬਰ ਦਸ਼ਮੇਸ਼ ਵਿੱਦਿਅਕ ਸੰਸਥਾਵਾਂ ਮਹਿਤਾ ਚੌਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਓਾਟਾਰੀਓ ਦੇ ਕਈ ਖੇਤਰਾਂ 'ਚ ਲੋਕਾਂ ਨੇ ਮਹਿਸੂਸ ਕੀਤੇ ਭੁਚਾਲ ਦੇ ਝਟਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।